Meanings of Punjabi words starting from ਭ

ਸੰ. भुक्. ਵਿ- ਖਾਣ ਵਾਲਾ. ਪਾਲਣ ਵਾਲਾ. ਧਾਰਨ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. ਜੈਸੇ ਫਲਭੁਕ. ਭੂਭੁਕ. ਦੇਖੋ, ਜਟਭੁਕ। ੨. ਦੇਖੋ, ਭੁਕਣਾ.


ਕ੍ਰਿ- ਪੀਠੀਹੋਈ ਬਾਰੀਕ ਸੁੱਕੀ ਵਸ੍‍ਤੁ ॥ ਬਰੂਰਨਾ. ਇਸ ਦਾ ਮੂਲ ਭੂ- ਕਣ ਹੈ.


ਸੰ, ਭੁਕ੍ਤ. ਵਿ- ਖਾਧਾ ਹੋਇਆ. ਭੋਗਿਆ ਹੋਇਆ। ੨. ਸੰਗ੍ਯਾ- ਭੋਜਨ.


ਸੰ. ਭੁਕ੍ਤਿ. ਸੰਗ੍ਯਾ- ਭੋਗ। ੨. ਭੋਜਨ.


ਫਲ ਦੀ ਕੋਕੜ. ਬੇਰ ਆਦਿ ਫਲ, ਜੋ ਸੁੱਕ ਕੇ ਝੁਰੜੀਦਾਰ ਹੋ ਗਏ ਹਨ.