ਮਿੱਠੀ (ਪਿਆਰੀ) ਆਵਾਜ਼। ੨. ਇੱਕ ਕੰਦ. ਇਸ ਦੇ ਨਾਮ "ਅਕਰਾ" "ਅਣਕਾ" "ਅਨਹਦ" "ਅਨੁਭਵ" "ਸਸਿਵਦਨਾ" ਅਤੇ "ਉਭਰਸਾ" ਭੀ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ, , .#ਉਦਾਹਰਣ-#ਝਲਹਾਲ ਢਾਲੰ। ਜਿਮ ਗੁਲਲਾਲੰ।#ਖੜਭੜ ਬੀਰੰ। ਤੜਸੜ ਤੀਰੰ।। (ਸੂਰਜਾਵ)
ਵਿ- ਮਿੱਠੇ ਦਾ ਪਿਆਰਾ। ੨. ਸੰਗ੍ਯਾ- ਬ੍ਰਾਹਮਣ। ੩. ਅਫ਼ੀਮੀ.
ਵਿ- ਮਧੁਰਤਾ (ਮਿਠਾਸ) ਵਾਲੀ. "ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ." (ਵਡ ਛੰਤ ਮਃ ੧)
ਸੰ. मधुराज्ञ. ਮਿੱਠਾ ਅੰਨ. ਮਿਠਾਈ. "ਦਯੋ ਮਧੁਰਾਂਨਹਿ ਕੋ ਦਾਸ ਤੇ ਮੰਗਾਯਕੈ." (ਨਾਪ੍ਰ)
ਮਿੱਠੀ. ਦੇਖੋ, ਮਧੁਰ। ੨. ਦੇਖੋ, ਮਧਰਾ, ਮਧਰੀ. "ਲਟੁਰੀ ਮਧੁਰੀ ਠਾਕੁਰ ਭਾਈ." (ਦੇਵ ਮਃ ੪)
ਮਥੁ- ਰ੍ਹਦ- ਪ੍ਰਭਾ- ਅਤਿ. "ਪੁਤ੍ਰ ਮਨੌ ਮਧੁਰੇਦ ਪ੍ਰਭਾਤਿ." (ਕ੍ਰਿਸਨਾਵ) ਮਾਨੋ ਅਮ੍ਰਿਤ ਕੁੰਡ ਦੇ ਪੁਤ੍ਰ ਅਤਿ ਸ਼ੋਭਾ ਵਾਲੇ ਹਨ.
ਵੇਖੋ, ਮਧੁ.
ਡਿੰਗ. ਮਧੁ (ਵਸੰਤ) ਹੈ ਜਿਸ ਦਾ ਰਥਵਾਨ, ਕਾਮਦੇਵ, ਸੰ. ਮਧੁਸਾਰਥੀ.
ਸੰਗ੍ਯਾ- ਸ਼ਹਦ ਦੀ ਮੱਖੀ। ੨. ਮੁਲੱਠੀ। ੩. ਦੇਖੋ, ਮਹੂਆ.
ਸੰਗ੍ਯਾ- ਮਧੁਕਰ (ਭ੍ਰਮਰ) ਵ੍ਰਿੱਤੀ. ਭੌਰੇ ਵਾਂਙ ਅਨੇਕ ਥਾਂ ਤੋਂ ਅੰਨ ਲੈਣ ਦੀ ਕ੍ਰਿਯਾ. "ਤਾਤੇ ਭਲੀ ਮਧੂਕਰੀ ਸੰਤ ਸੰਗਿ ਗੁਨ ਗਾਇ." (ਸ. ਕਬੀਰ)
nan