Meanings of Punjabi words starting from ਰ

ਦੇਖੋ, ਰਾਜਨ, ਰਾਣਾ ਅਤੇ ਰਾਣੀ.


ਰੰਗਿਆ ਜਾਂਦਾ ਹੈ. ਦੇਖੋ, ਰਪਣਾ. "ਹਰਿ ਨਿਰਮਲ ਰਾਪੈ." (ਮਾਰੂ ਸੋਲਹੇ ਮਃ ੫)


ਅ਼. [رافضی] ਰਾਫ਼ਿਜੀ. ਵਿ- ਛੱਡ ਦੇਣ ਵਾਲਾ. ਤਿਆਗੀ। ੨. ਸੰਗ੍ਯਾ- ਸ਼ੀਅ਼ਹ ਸੰਪ੍ਰਦਾਯ ਦਾ ਨਾਮ ਸੁੰਨੀਮਤ ਦੇ ਮੁਸਲਮਾਨਾਂ ਨੇ ਇਸ ਵਾਸਤੇ ਥਾਪ ਲਿਆ ਹੈ ਕਿ ਸੁੰਨੀਆਂ ਦੇ ਖਿਆਲ ਅਨੁਸਾਰ ਉਹ ਸਤ੍ਯ ਦੇ ਤ੍ਯਾਗੀ ਹਨ. ਸੁੰਨੀ ਚਾਰ ਯਾਰਾਂ ਦੀ ਇੱਕੋ ਪਦਵੀ ਮੰਨਦੇ ਹਨ, ਪਰ ਸ਼ੀਅ਼ਹ ਹਜਰਤ ਅ਼ਲੀ ਨੂੰ ਹੀ ਖ਼ਲੀਫ਼ਾ ਸਮਝਦੇ ਹਨ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਦੇਖੋ, ਇਮਾਮ ਸਾਫੀ। ੩. ਸ਼ੀਅ਼ਹ ਲੋਕ ਰਾਫ਼ਿਜੀ ਦਾ ਅਰਥ ਕਰਦੇ ਹਨ- ਕੁਕਰਮਾਂ ਦਾ ਤਿਆਗੀ. ਜਿਸ ਨੇ ਨਿੰਦਿਤ ਕਰਮ ਛੱਡ ਦਿੱਤੇ ਹਨ.


ਸੰਗ੍ਯਾ- ਇੱਖ ਦੇ ਰਸ ਦਾ ਗਾੜ੍ਹਾ ਸ਼ੀਰਾ.


ਖੋਏ ਅਥਵਾ ਮਲਾਈ ਦੀ ਰਾਬ। ੨. ਖੱਟੀ ਲੱਸੀ ਵਿੱਚ ਪਕਾਇਆ ਜਵਾਰ ਅਥਵਾ ਬਾਜਰੇ ਦਾ ਆਟਾ. ਰਾਬੜੀ ਖਾਣ ਦਾ ਰਾਜਪੂਤਾਨੇ ਵਿੱਚ ਬਹੁਤ ਰਿਵਾਜ ਹੈ. "ਪੀਓ ਪੋਸਤਾਨੈ, ਭਫੋ ਰਾਬੜੀਨੈ." (ਰਾਮਾਵ)


ਬੰਦੂਕ ਦੀਆਂ ਗੋਲੀਆਂ ਦੀ ਇੱਕੋ ਵਾਰ ਕੀਤੀ ਵਰਖਾ। ੨. ਅ਼. [رابع] ਰਾਬਾਅ਼. ਵਿ- ਚੌਥਾ. ਚਤੁਰਥ.