Meanings of Punjabi words starting from ਅ

ਦੇਖੋ, ਅਜਮਾਉਣਾ.


ਫ਼ਾ. [آزمایش] ਆਜ਼ਮਾਯਸ਼. ਸੰਗ੍ਯਾ- ਪਰੀਖਯਾ. ਇਮਤਿਹਾਨ. ਦੇਖੋ, ਆਜ਼ਮੂਦਨ.


ਦੇਖੋ, ਹਸ੍ਤਿਨਾਪੁਰ.


ਸੰਗ੍ਯਾ- ਅਜ (ਬਕਰੇ) ਦਾ ਹੈ ਮੁਖ (ਮੂੰਹ) ਜਿਸ ਦਾ, ਦੱਛ (ਦਕ੍ਸ਼੍‍) ਪ੍ਰਜਾਪਤਿ. ਦੇਖੋ, ਦਕ੍ਸ਼੍‍ ੨.


ਸੰਗ੍ਯਾ- ਅਜ (ਬਕਰੇ) ਦੀ ਮੇਧ (ਕੁਰਬਾਨੀ) ਦਾ ਜੱਗ. ਐਸਾ ਜੱਗ, ਜਿਸ ਵਿੱਚ ਬਕਰੇ ਦੀ ਬਲਿ ਦਿੱਤੀ ਜਾਵੇ. "ਗਵਾਲੰਭ ਅਜਮੇਧ ਅਨੇਕਾ." (ਰਾਮਾਵ)


अजमेरु. ਸੰਗ੍ਯਾ- ਚੌਹਾਨ ਵੰਸ਼ ਦੇ ਰਾਜਾ ਅਜਯਪਾਲ ਦਾ ਸੰਮਤ ੨੦੨ ਵਿੱਚ ਵਸਾਇਆ ਇੱਕ ਨਗਰ, ਜੋ ਹੁਣ ਰਾਜਪੂਤਾਨੇ ਵਿੱਚ ਮਸ਼ਹੂਰ ਸ਼ਹਿਰ ਹੈ. ਇਸ ਜਗਾ ਮੁਸਲਮਾਨਾਂ ਦੇ ਪ੍ਰਸਿੱਧ ਪੀਰ "ਖ੍ਵਾਜਾ ਮੁਈਨੁੱਦੀਨ ਚਿਸ਼ਤੀ"¹ ਦਾ ਰੌਜਾ ਹੈ, ਜੋ ਸਨ ੧੨੩੫ ਵਿੱਚ ਮੋਇਆ ਹੈ, ਪੀਰ ਦੀ ਖ਼ਾਨਕਾਹ ਅਤੇ ਮਕ਼ਬਰੇ ਨੂੰ "ਖ੍ਵਾਜਾ ਸਾਹਿਬ ਦੀ ਦਰਗਾਹ" ਆਖਦੇ ਹਨ, ਅਤੇ ਇਸ ਦੀ ਇੱਕ ਅਦਭੁਤ ਕਹਾਣੀ ਇਤਿਹਾਸਾਂ ਵਿੱਚ ਦੇਖੀ ਜਾਂਦੀ ਹੈ. ਇਸ ਪੀਰਖ਼ਾਨੇ ਦੇ ਮੁਜਾਵਰ ਮੁਹਿੰਮ ਲਈ ਚੜ੍ਹਾਈ ਕਰਨ ਵਾਲੇ ਸਿਪਹਸਾਲਾਰਾਂ, ਅਤੇ ਉਨ੍ਹਾਂ ਸ਼ਾਹਜ਼ਾਦਿਆਂ ਦੀਆਂ ਕਮਾਣਾਂ, ਜੋ ਸਲਤਨਤ ਦੇ ਹੱਕਦਾਰ ਹੁੰਦੇ ਸਨ, ਚਿੱਲੇ ਉਤਾਰਕੇ ਮੰਦਿਰ ਵਿੱਚ ਰੱਖ, ਦਰਵਾਜੇ ਬੰਦ ਕਰ ਦਿੰਦੇ ਸਨ. ਸਵੇਰੇ ਜਿਸ ਦੀ ਕਮਾਣ ਪੁਰ ਚਿੱਲਾ ਚੜ੍ਹਿਆ ਹੋਇਆ ਨਜਰ ਆਉਂਦਾ, ਉਹੀ ਖ਼ੁਦਾ ਵੱਲੋਂ ਫਤੇ ਪਾਉਣ ਵਾਲਾ ਅਤੇ ਰਾਜ ਦਾ ਅਧਿਕਾਰੀ ਮੰਨਿਆ ਜਾਂਦਾ ਸੀ. ਇਸੇ ਰੀਤਿ ਨਾਲ ਜਦ ਅਜਮੇਰ ਵਿੱਚ ਦਾਰਾਸ਼ਕੋਹ ਦੀ ਕਮਾਣ ਚੜ੍ਹ ਗਈ, ਤਦ ਔਰੰਗਜ਼ੇਬ ਨੇ ਤਖ਼ਤ ਪੁਰ ਬੈਠਕੇ ਪੂਰੀ ਖੋਜ ਕੀਤੀ, ਤਾਂ ਪਤਾ ਲੱਗਾ ਕਿ ਮੰਦਿਰ ਤੋਂ ਲੈ ਕੇ ਪੁਜਾਰੀਆਂ ਦੇ ਘਰ ਤੀਕ ਸੁਰੰਗ ਬਣੀ ਹੋਈ ਹੈ, ਜਿਸ ਵਿੱਚਦੀਂ ਮੁਜਾਵਰ ਆਪ ਆਕੇ ਕਮਾਣ ਪੁਰ ਚਿੱਲਾ ਚੜ੍ਹਾ ਦਿੰਦੇ ਹਨ. "ਨਿਜ ਘਰ ਤੇ ਸੁਰੰਗ ਕੇ ਰਾਹੂ। ਜਾਇ ਮੁਜਾਵਰ ਮੰਦਿਰ ਮਾਹੂ। ਅੰਦਰ ਦੇਹਿ ਕਮਾਨ ਚਢਾਇ। ਇਸ ਬਿਧਿ ਰਾਖੀ ਬਨਤ ਬਨਾਇ." (ਗੁਪ੍ਰਸੂ)


ਦੇਖੋ, ਬਹਮੀ ਸ਼ਾਹ.


ਰਾਜਾ ਭੀਮ ਚੰਦ ਕਹਲੂਰੀਏ ਦਾ ਪੁਤ੍ਰ, , ਜੋ ਪਿਤਾ ਵਾਂਙ ਅਕਾਰਣ ਦਸ਼ਮੇਸ਼ ਜੀ ਦਾ ਵਿਰੋਧੀ ਰਿਹਾ.


ਵਿ- ਜੋ ਜਿੱਤਿਆ ਨਾ ਜਾਵੇ. ਅਜੀਤ.


ਸੰ. ਸੰਗ੍ਯਾ- ਭੰਗ. ਵਿਜਯਾ (ਬਿਜੀਆ). ੨. ਅਜਾ (ਬਕਰੀ) ਦੇ ਥਾਂ ਭੀ ਇਹ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਹੈ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)


ਵਿ- ਜੋ ਵਸਤੁ ਜਰੀ ਨਾ ਜਾਵੇ. ਜੋ ਬਰਦਾਸ਼ਤ ਨਾ ਹੋ ਸਕੇ. ਜੋ ਸਹਾਰੀ ਨਾ ਜਾਵੇ. "ਸਾਧੂ ਕੈ ਸੰਗਿ ਅਜਰ ਸਹੈ." (ਸੁਖਮਨੀ) ੨. ਸੰ. ਜਰਾ (ਵ੍ਰਿੱਧ ਅਵਸਥਾ) ਰਹਿਤ. ਨਵਾਂ. ਜੁਆਨ। ੩. ਅ਼. [اجر] ਸੰਗਯਾ- ਪ੍ਰਤ਼ਿਬਦਲਾ. ਫਲ। ੪. ਦੇਖੋ, ਅਜਿਰ ੨। ੫. ਜੋ ਕਦੇ ਜਰਾ (ਬੁਢਾਪੇ) ਨੂੰ ਪ੍ਰਾਪਤ ਨਹੀਂ ਹੁੰਦੇ- ਚਿੱਤ ਦੇ ਸੰਕਲਪ. "ਅਜਰ ਗਹੁ ਜਾਰਿਲੈ ਅਮਰ ਗਹੁ ਮਾਰਿਲੈ." (ਮਾਰੂ ਮਃ ੧)