Meanings of Punjabi words starting from ਖ

ਅ਼. [خُمر] ਖ਼ਮਰ. ਸੰਗ੍ਯਾ- ਸ਼ਰਾਬ. ਮਦਿਰਾ.

ਅ਼. [خُمار] ਖ਼ੁੱਮਾਰ. ਸੰਗ੍ਯਾ- ਖ਼ਮਰ (ਸ਼ਰਾਬ) ਬਣਾਉਣ ਅਤੇ ਵੇਚਣ ਵਾਲਾ ਕਲਾਲ। ੨. ਖ਼ੁਮਾਰ. ਨਸ਼ੇ ਦੀ ਤੋੜ. ਅਮਲ ਟੁੱਟਣ ਤੋਂ ਹੋਈ ਬੇਚੈਨੀ.

ਸੰਗ੍ਯਾ- ਖ਼ਮਰ (ਸ਼ਰਾਬ) ਦਾ ਨਸ਼ਾ, ਮਸ੍ਤੀ. ਕ੍ਸ਼ੀਵਤਾ. "ਜੈਸੇ ਖੋਂਦ ਖੁਮਾਰੀ." (ਕੇਦਾ ਕਬੀਰ) ਦੇਖੋ, ਖੋਂਦ. "ਹਰਿਰਸ ਰਪਿਓ ਖੁਮਾਰੋ" (ਸਾਰ ਮਃ ੫)

ਸੰ. ਸੰਗ੍ਯਾ- ਪਸ਼ੂ ਦੇ ਪੈਰ ਦਾ ਉਹ ਭਾਗ, ਜੋ ਜ਼ਮੀਨ ਤੇ ਛੁਹਿੰਦਾ ਅਤੇ ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। ੨. ਭਾਵ- ਨਖ. ਨੌਂਹ "ਇਕਨਾ ਪੇਰਣ ਸਿਰ ਖੁਰ ਪਾਟੇ." (ਆਸਾ ਅਃ ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈ ਕੇ ਪੈਰਾਂ ਤੀਕ ਪਾਟ ਗਏ ਹਨ, ਭਾਵ- ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। ੩. ਉਸਤਰਾ. ਦੇਖੋ- ਕ੍ਸ਼ੁਰ. "ਬਚਨ ਕੀਓ ਕਰਤਾਰ ਖੁਰ ਨਹਿ ਲਾਈਐ." (ਗੁਰੁਸੋਭਾ) ੪. ਦੇਖੋ, ਖ਼ੁਰਸ਼ੀਦ.

ਸੰਗ੍ਯਾ- ਖੁੜਕ. ਧਕਧਕੀ. ਚਿੰਤਾ. "ਮਨ ਤੇ ਖੁਰਕ ਨ ਜਾਇ." (ਚਰਿਤ੍ਰ ੩੩) ੨. ਦੇਖੋ, ਖਾਜ ੨.। ੩. ਸੰ. ਇੱਕ ਪ੍ਰਕਾਰ ਦਾ ਨਾਚ.