Meanings of Punjabi words starting from ਜ

ਸੰਗ੍ਯਾ- ਜੰਘ- ਓਟੀ. ਕੌਪੀਨ. "ਕਾਇਆ ਕੜਾਸਣੁ ਮਨੁ ਜਾਗੋਟੀ." (ਸਿਧਗੋਸਟਿ) ਦੇਖੋ, ਕੜਾਸਨ। ੨. ਸਿੰਧੀ. ਜਾਗੋਟੋ. ਜੋਗੀਆਂ ਦੇ ਸਿਰ ਬੱਧੀ ਰੱਸੀ.


ਦੇਖੋ, ਜਾਗਰਣ. "ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ." (ਪ੍ਰਭਾ ਅਃ ਮਃ ੩)


ਦੇਖੋ, ਜਾਗਰਤ। ੨. ਸੰ. ਵਿ- ਜਾਗਦਾ. ਜਾਗਿਆ ਹੋਇਆ.


ਸੰ. जागृ ਧਾ. ਜਾਗਣਾ. ਨੀਂਦ ਨਾ ਲੈਣੀ.


ਦੇਖੋ, ਜਾਚਨਾ। ੨. ਜਾਂਚ. ਸੰਗ੍ਯਾ- ਪਰਖ. ਇਮਤਿਹਾਨ। ੩. ਤਹ਼ਿਕ਼ੀਕ਼ਾਤ। ੪. ਵੱਲ. ਤਰਕੀਬ.


ਸੰ. ਯਾਚਕ. ਮੰਗਤਾ. ਸਵਾਲੀ. ਭਿਖਾਰੀ. "ਜਾਚਕ ਜਨ ਜਾਚੈ ਪ੍ਰਭੁ ਦਾਨ." (ਸੁਖਮਨੀ)


ਸਿੰਧੀ. ਦੇਖੋ, ਜਾਚਨ.