Meanings of Punjabi words starting from ਮ

ਸੰਗ੍ਯਾ- ਮਧੁਕਰ. ਭ੍ਰਮਰ। ੨. ਭੌਰੇ ਸਭ ਥਾਂ ਤੋਂ ਸਾਰ ਲੈਣ ਵਾਲਾ ਵਿਰਕ੍ਤ ਅਤੇ ਵਿਵੇਕੀ ਜਨ. "ਅਲਗਉ ਜੋਇ ਮਧੂਕੜਉ." (ਮਃ ੧. ਵਾਰ ਮਾਰੂ ੧) ਜੋ ਸਭ ਤੋਂ ਅਲਗ ਹੋਇਆ ਸਾਰਗ੍ਰਾਹੀ ਸਾਧੂ ਹੈ.


ਦੇਖੋ, ਮਧੂਕਰੀ.


ਦੇਖੋ, ਮਧੂਕੜਉ.


ਸੰ. ਮਧੂਵ੍ਰਤ. ਸੰਗ੍ਯਾ- ਫੁੱਲਾਂ ਦੇ ਸ਼ਹਦ ਪੁਰ ਗੁਜ਼ਾਰਾ ਕਰਨ ਵਾਲਾ, ਭ੍ਰਮਰ. "ਸੁਗੰਧ ਤੇ ਅੰਧ ਮਧੂਬ੍ਰਿਤ." (ਗੁਪ੍ਰਸੂ)


ਦੇਖੋ, ਮਧੂਬ੍ਰਿਤ.


ਕ੍ਰਿ ਵਿ- ਮਧ੍ਯ ਮੇਂ. ਵਿੱਚੋਂ. "ਕੋਟਿ ਮਧੇ ਕੋਈ ਸੰਤੁ ਦਿਖਾਇਆ." (ਪ੍ਰਭਾ ਅਃ ਮਃ ੫)


ਦੇਖੋ, ਪੱਕਾਸਾਹਿਬ.


ਮਧੁ ਦੈਤ੍ਯ ਦਾ. "ਮਧੋ ਮਾਨ ਖੰਡੰ." (ਵਿਚਿਤ੍ਰ)