Meanings of Punjabi words starting from ਰ

ਅ਼. [رابعہبصری] ਰਾਬਅ਼ ਬਸਰੀ. ਬਸਰੇ ਦੇ ਰਹਿਣ ਵਾਲੀ ਇੱਕ ਪਵਿਤ੍ਰਾਤਮਾ ਇਸਤ੍ਰੀ, ਜੋ ਆਪਣੇ ਪਿਤਾ ਦੀ ਰਾਬਅ਼ (ਚੌਥੀ) ਸੰਤਾਨ ਸੀ. ਪੁਰਾਣੀ ਦੰਦਕਥਾ ਹੈ ਕਿ ਇਸ ਨੇ ਬਗਦਾਦ ਤੋਂ ਮਦੀਨੇ ਤੀਕ ਇੱਕ ਨਹਿਰ ਬਣਵਾਈ ਸੀ. ਰਾਬਅ਼ ਬਸਰੀ ਸੂਫ਼ੀ ਮਤ ਰਖਦੀ ਸੀ. ਇਸ ਦੀ ਤਸਨੀਫ ਹੁਣ ਭੀ ਸੂਫ਼ੀਆਂ ਤੋਂ ਆਦਰ ਨਾਲ ਪੜ੍ਹੀ ਜਾਂਦੀ ਹੈ. ਇਸ ਦਾ ਦੇਹਾਂਤ ਸਨ ੧੮੫ ਹਿਜਰੀ (ਏ. ਡੀ. ੮੦੧) ਵਿੱਚ ਹੋਇਆ ਹੈ.


ਅ਼. [رابطہ] ਸੰਗ੍ਯਾ- ਤਅ਼ੱਲੁਕ਼. ਸੰਬੰਧ. ਰਿਸ਼੍ਤਾ.


ਬਲਰਾਮ ਦਾ ਛੋਟਾ ਭਾਈ ਸ਼੍ਰੀ ਕ੍ਰਿਸਨ। ੨. ਰਾਮਚੰਦ੍ਰ ਜੀ ਦਾ ਛੋਟਾ ਭਾਈ ਲਛਮਣ. ਦੇਖੋ, ਰਾਮਾਨੁਜ ੧.


ਦੇਖੋ, ਰਮਈਆ. "ਸਾਵਲ ਸੁੰਦਰ ਰਾਮਈਆ." (ਗਉ ਕਬੀਰ)


ਆਤਮਾਨੰਦ. "ਸਾਧਸੰਗਿ ਰਾਮਈਆਰਸ ਪਾਇਓ." (ਮਲਾ ਪੜਤਾਲ ਮਃ ੫)


ਕਰਤਾਰ ਸਤ੍ਯ ਹੈ. ਹਿੰਦੂ ਇਸਤ੍ਰੀਆਂ ਦਾ ਆਪੋਵਿੱਚੀ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਸ਼ਬਦ। ੨. ਮੁਰਦੇ ਨੂੰ ਸ਼ਮਸ਼ਾਨ ਲੈ ਜਾਣ ਸਮੇਂ ਹਿੰਦੂਆਂ ਕਰਕੇ ਉੱਚਾਰਣ ਕੀਤਾ ਈਸ਼੍ਵਰ ਦਾ ਨਾਮ, ਜੋ ਵੈਰਾਗ ਦਾ ਉਪਦੇਸ਼ ਹੈ. ਭਾਵ ਬਿਨਾ ਰਾਮ ਹੋਰ ਸਭ ਅਸਤ੍ਯ ਹੈ.


ਕਰਤਾਰ ਨਾਲ ਪ੍ਰੇਮ ਰੱਖਣ ਵਾਲਾ. "ਰਾਮਸਨੇਹੀ ਬਾਹਰਾ ਊਜਰੁ ਮੇਰੈ ਭਾਇ." (ਸ. ਕਬੀਰ) ੨. ਜੈਪੂਰ ਰਾਜ ਦੇ ਸੂਰਸੇਨ ਪਿੰਡ ਦਾ ਵਸਨੀਕ ਰਾਮਚਰਣ ਸੀ. ਜੋ ਦਾਤੜਾ ਗ੍ਰਾਮ (ਇਲਾਕਾ ਜੋਧਪੁਰ) ਵਿੱਚ ਇੱਕ ਵੈਸਨਵ (ਵੈਰਾਗੀ) ਦਾ ਚੇਲਾ ਹੋਇਆ. ਇਹ ਦੇਵੀ ਦੇਵਤਾ ਦੀ ਉਪਾਸਨਾ ਦਾ ਖੰਡਨ ਕਰਦਾ ਸੀ. ਇਸ ਕਾਰਣ ਬ੍ਰਾਹਮਣ ਵਿਰੋਧੀ ਹੋ ਗਏ, ਜਿਸ ਤੋਂ ਇਸ ਨੂੰ ਸ਼ਾਹਪੁਰ ਦੇ ਰਾਜਾ ਭੀਮਸਿੰਘ ਦੇ ਆਸਰੇ ਲੱਗਕੇ ਨਿਰਬਾਹ ਕਰਨਾ ਪਿਆ. ਰਾਮਚਰਣ ਦੀ ਭਗਤੀ ਅਤੇ ਕਰਣੀ ਵੇਖਕੇ ਬਹੁਤ ਚੇਲੇ ਬਣਗਏ, ਜਿਨ੍ਹਾਂ ਦੀ ਸੰਗ੍ਯਾ "ਰਾਮਸਨੇਹੀ" ਹੋਈ. ਇਸ ਸੰਪ੍ਰਦਾਯ ਦਾ ਮੁੱਖ ਅਸਥਾਨ ਸ਼ਾਹਪੁਰ ਵਿੱਚ ਹੈ. ਰਾਮਚਰਣ ਦਾ ਜਨਮ ਸੰਮਤ ੧੭੭੬ ਅਤੇ ਦੇਹਾਂਤ ੧੮੫੫ ਵਿੱਚ ਹੋਇਆ ਹੈ. ਇਸ ਨੇ ਬਹੁਤ ਵਿਸਨੁਪਦ ਅਤੇ ਦੋਹਰੇ ਰਚੇ ਹਨ, ਜਿਨ੍ਹਾਂ ਵਿੱਚ ਨਾਮ ਦੀ ਮਹਿਮਾ ਹੈ, ਯਥਾ- "ਜਿਨਿ ਜਿਨਿ ਸਿਮਰਿਆ ਨਾਮ ਨੂੰ ਸੋ ਭਵ ਉਤਰਾ ਪਾਰ। ਰਾਮਚਰਣ ਜੋ ਵਿਸਰਿਆ ਸੋਈ ਜਮਕੇ ਦ੍ਵਾਰ."#ਰਾਮਸਨੇਹੀ ਸਾਧੂ ਗ੍ਰਿਹਸਥੀ ਨਹੀਂ ਹੁੰਦੇ. ਸਾਰੇ ਨਸ਼ਿਆਂ ਤੋਂ ਪਰਹੇਜ ਕਰਦੇ ਹਨ ਅਰ ਗਹਿਣੇ ਆਦਿ ਸ਼ਰੀਰ ਦੇ ਸਿੰਗਾਰਾਂ ਨੂੰ ਚੰਗਾ ਨਹੀਂ ਸਮਝਦੇ. ਜਲ ਲਈ ਕਾਠ ਦਾ ਕਮੰਡਲ ਰਖਦੇ ਹਨ. ਜੈਨੀਆਂ ਵਾਂਙ ਚੌਮਾਸੇ ਵਿੱਚ ਸਫਰ ਕਰਨਾ ਪਾਪ ਮੰਨਦੇ ਹਨ. ਗੁਰੂ ਦਾ ਸੀਤ ਪ੍ਰਸਾਦ ਖਾਣਾ ਭਾਰੀ ਪੁੰਨ ਕਰਮ ਜਾਣਦੇ ਹਨ.#ਰਾਮਸਨੇਹੀਆਂ ਦੇ ਰਾਮਦ੍ਵਾਰੇ (ਪੂਜ੍ਯਮੰਦਿਰ) ਸ਼ਾਹਪੁਰ, ਜੈਪੁਰ, ਮੇਰਤਾ, ਨਗੌਰ, ਉਦਯਪੁਰ, ਟਾਂਕ, ਬੂੰਦੀ, ਕੋਟਾ ਆਦਿਕ ਨਗਰਾਂ ਵਿੱਚ ਹਨ.