Meanings of Punjabi words starting from ਸ

ਸੰ. स्पर्ध. ਧਾ- ਹਸਦ (ਈਰਖਾ) ਕਰਨਾ. ਕਿਸੇ ਦਾ ਬੁਰਾ ਚਿਤਵਨਾ.


ਸੰ. स्पर्धा. ਸ੍‍ਪਰ੍‍ਧਾ. ਸੰਗ੍ਯਾ- ਈਰਖਾ. ਜਲਨ. ਹਸਦ. ਦਾਹ. ਦੇਖੋ, ਸਪਰਧ ਧਾ. " ਜੋ ਸਮ ਹੋਇ ਸਪਰਧਾ ਕਰਹੀਂ" (ਨਾਪ੍ਰ)


ਕਿਸੇ ਅਞਾਣ ਲਿਖਾਰੀ ਨੇ सुपर्वन अरि (ਸੁਪਰਵਨ ਅਰਿ) ਦੀ ਥਾਂ ਇਹ ਪਾਠ ਲਿਖ ਦਿੱਤਾ ਹੈ. ਯਥਾ- "ਸਪਰਬਾਣਪਰਿ ਅਰਿ ਪਦ ਪ੍ਰਿਥਮ ਭਣੀਜੀਐ." (ਸਨਾਮਾ) ਸੁਪਰਵਾਣ ਦੇਵਤਾ, ਉਨ੍ਹਾਂ ਦੇ ਅਰਿ (ਵੈਰੀ) ਦੈਤ. ਦੇਖੋ, ਸੁਪਰਵਨ.


ਕ੍ਰਿ. ਵਿ- ਪਰੰਪਰਾ ਦੇ ਨਾਲ. ਸਿਲਸਿਲੇ ਵਾਰ. ਇੱਕ ਰਸ. ਲਗਾਤਾਰ. "ਸੁੰਨ ਸਮਾਧਿ ਅਗਾਧ ਸਾਧੁ ਸੰਗਤਿ ਸਪਰੰਪਰ." (ਭਾਗੁ ਕ)