nan
ਦੇਖੋ, ਅਮ੍ਰਿਤਸਰ। ੨. ਸਾਧੁ ਸਮਾਗਮ. ਸਤਸੰਗ.
ਰਾਮਸਰ ਵਿੱਚ. "ਨਿਤ ਪ੍ਰਤਿ ਨਾਵਣੁ ਰਾਮਸਰਿ ਕੀਜੈ." (ਗਉ ਮਃ ੫)
ਭਾਈ ਭਗਤੂਵੰਸ਼ੀ ਰਾਮਸਿੰਘ, ਜੋ ਮਾਲਵੇ ਵਿੱਚ ਕਲਗੀਧਰ ਦੀ ਸੇਵਾ ਕਰਦਾ ਰਿਹਾ। ੨. ਚੌਧਰੀ ਫੂਲ ਦਾ ਪੁਤ੍ਰ, ਜਿਸ ਦੀ ਔਲਾਦ ਮਹਾਰਾਜਾ ਪਟਿਆਲਾ ਹੈ. ਦੇਖੋ, ਤਿਲੋਕਸਿੰਘ ਅਤੇ ਫੂਲਵੰਸ਼। ੩. ਗੜ੍ਹ ਚਿਰੋਲੀ (ਜਿਲਾ ਚਾਂਦਾ C. P. ) ਦੇ ਰਹਿਣ ਵਾਲਾ ਇੱਕ ਦਸ਼ਮੇਸ਼ ਦਾ ਰਾਜਪੂਤ ਸਿੱਖ, ਜਿਸ ਨੇ ਭੰਗਾਣੀ ਦੇ ਜੰਗ ਸਮੇਂ ਲੋਹੇ ਨਾਲ ਮੜ੍ਹਕੇ ਲੱਕੜ ਦੀ ਤੋਪ ਤਿਆਰ ਕੀਤੀ ਸੀ। ੪. ਦਸ਼ਮੇਸ਼ ਦੇ ਸਿਲਹਖਾਨੇ ਦਾ ਸਿਕਲੀਗਰ ਸਿੱਖ, ਜੋ ਪਰਮ ਪ੍ਰੇਮ ਨਾਲ ਸੇਵਾ ਕਰਦਾ ਸੀ. ਸਭ ਤੋਂ ਪਹਿਲਾਂ ਮਾਰਵਾੜੀਆਂ ਵਿੱਚੋਂ ਇਸ ਨੇ ਅਮ੍ਰਿਤ ਛਕਿਆ ਸੀ। ੫. ਜੈਪੁਰ ਦਾ ਰਾਜਾ, ਜਿਸ ਨੂੰ ਔਰੰਗਜ਼ੇਬ ਨੇ ਆਸਾਮ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਗੁਰੂ ਤੇਗਬਹਾਦੁਰ ਸਾਹਿਬ ਦਾ ਸੇਵਕ ਸੀ. ਦੇਖੋ, ਧੂਬਰੀ। ੬. ਅਜੀਤ ਦਾ ਪੋਤਾ ਜੋਧਪੁਰ ਦਾ ਰਾਜਾ, ਜੋ ਸੰਮਤ ੧੮੦੬ ਵਿੱਚ ਗੱਦੀ ਬੈਠਾ। ੭. ਨਾਦੌਨ ਦੇ ਜੰਗ ਵਿੱਚ ਰਾਜਾ ਭੀਮਚੰਦ ਦਾ ਸਹਾਈ ਜਸਵਾਲੀਆ ਸਰਦਾਰ. ਦੇਖੋ, ਵਿਚਿਤ੍ਰ ਨਾਟਕ ਅਃ ੯।#੮. ਕੂਕਾ ਪੰਥ ਦੇ ਬਾਨੀ ਬਾਬਾ ਰਾਮਸਿੰਘ, ਜਿਨ੍ਹਾਂ ਦੀ ਸੰਖੇਪ ਕਥਾ ਇਉਂ ਹੈ-#ਲੁਦਿਆਨੇ ਦੇ ਜਿਲੇ ਰਾਈਆਂ ਪਿੰਡ ਵਿੱਚ ਜੱਸਾਸਿੰਘ ਤਖਾਣ ਦੇ ਘਰ ਮਾਈ ਸਦਾਕੌਰ ਦੇ ਉਦਰ ਤੋਂ ਮਾਘ ਸੁਦੀ ੫. ਸੰਮਤ ੧੮੭੨ ਨੂੰ ਬਾਬਾ ਰਾਮਸਿੰਘ ਜੀ ਦਾ ਜਨਮ ਹੋਇਆ. ਇਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਵਾਹਗੁਰੂ ਨਾਮ ਦੇ ਅਭ੍ਯਾਸ ਦਾ ਪ੍ਰੇਮ ਸੀ ਪਹਿਲਾਂ ਇਨ੍ਹਾਂ ਨੇ ਲਹੌਰ ਦਰਬਾਰ ਦੀ ਸਿੱਖਸੈਨਾ ਵਿੱਚ ਭਰਤੀ ਹੋਕੇ ਕੁਝ ਕਾਲ ਫੌਜੀ ਸੇਵਾ ਕੀਤੀ, ਫੇਰ ਸਨ ੧੮੪੧ (ਸੰਮਤ ੧੮੯੯) ਵਿੱਚ ਨੌਕਰੀ ਛੱਡਕੇ ਭੋਈ ਪਿੰਡ (ਜਿਲਾ ਅਟਕ) ਦੇ ਵਸਨੀਕ ਬਾਬਾ ਬਾਲਕਸਿੰਘ ਜੀ ਦੇ, (ਜਿਨ੍ਹਾਂ ਨੇ ਹਜ਼ਰੋ ਵਿੱਚ ਭਗਤੀ ਦਾ ਬਹੁਤ ਪ੍ਰਚਾਰ ਕੀਤਾ), ਚਾਟੜੇ ਹੋਕੇ ਨਾਮ ਉਪਦੇਸ਼ ਲੀਤਾ ਅਰ ਭੈਣੀ ਵਿੱਚ ਨਿਵਾਸ ਕਰਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ. ਇਸ ਮਤ ਦੇ ਸਿੱਖ ਸਫੇਦ ਵਸਤ੍ਰ ਅਤੇ ਚਿੱਟੀ ਉਂਨ ਦੀ ਮਾਲਾ ਰਖਦੇ ਹਨ. "ਵਾਹਗਰੁ" ਮੰਤ੍ਰ ਦਾ ਉਪਦੇਸ਼ ਕੰਨ ਵਿੱਚ ਦਿੱਤਾ ਜਾਂਦਾ ਹੈ. ਅਮ੍ਰਿਤ ਇੱਕ ਪਾਤ੍ਰ ਵਿੱਚ ਇਕੱਠਾ ਨਹੀਂ ਛਕਾਉਂਦੇ, ਜੁਦਾ ਜੁਦਾ ਛਕਾਉਂਦੇ ਹਨ. ਹਵਨ ਦੇ ਵਡੇ ਪ੍ਰੇਮੀ ਹਨ. ਆਨੰਦ ਵਿਆਹ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਦੀ ਥਾਂ ਵੇਦਿ ਗੱਡਕੇ ਅਗਨਿ ਵਿੱਚ ਹੋਮ ਕਰਕੇ ਲਾਂਵਾਂ ਪੜ੍ਹਦੇ ਹਨ. ਬਹੁਤ ਪ੍ਰੇਮੀ, ਹਾਲ ਵਿੱਚ ਮਸਤ ਹੋਕੇ ਚੀਕਾਂ. (ਕੂਕ੍ਹਾਂ) ਮਾਰ ਉਠਦੇ ਹਨ ਅਰ ਦਸਤਾਰ ਉਤਾਰਕੇ ਨੱਚਣ ਟੱਪਣ ਲਗ ਜਾਂਦੇ ਹਨ, ਜਿਸ ਤੋਂ "ਕੂਕਾ" ਸੰਗ੍ਯਾ ਹੋ ਗਈ ਹੈ, ਵਾਸਤਵ ਵਿੱਚ ਪੰਥ ਦੀ ਸੰਗ੍ਯਾ "ਨਾਮਧਾਰੀਆ" ਹੈ.#ਸੰਮਤ ੧੯੨੯ (ਸਨ ੧੮੭੨) ਵਿੱਚ ਕੂਕੇ ਸਿੱਖਾਂ ਨੇ ਮਲੌਦ ਅਤੇ ਮਲੇਰਕੋਟਲੇ ਕੁਝ ਬੁੱਚੜ ਵੱਢ ਦਿੱਤੇ, ਜਿਸ ਪੁਰ ਲੁਦਿਆਨੇ ਦੇ ਡਿਪਟੀ ਕਮਿਸ਼ਨਰ (Mr. Cowan) ਨੇ ਬਾਕਾਇਦਾ ਪੂਰੀ ਤਹਿਕੀਕਾਤ ਕੀਤੇ ਬਿਨਾ ਹੀ ੪੯ ਸਿੱਖ ਤੋਪਾਂ ਨਾਲ ਉਡਵਾ ਦਿੱਤੇ ਅਰ ਕਮਿਸ਼ਨਰ (Mr. Forsyth) ਨੇ ਤੀਹ ਫਾਂਸੀ ਲਟਕਾ ਦਿੱਤੇ ਅਰ ਸ਼ੱਕ ਦੀ ਹਾਲਤ ਵਿੱਚ ਬਾਬਾ ਰਾਮਸਿੰਘ ਜੀ ਨੂੰ ਰੰਗੂਨ ਭੇਜ ਦਿੱਤਾ, ਜਿੱਥੇ ਉਨ੍ਹਾਂ ਦਾ ਦੇਹਾਂਤ ਸਨ ੧੮੮੫ ਵਿੱਚ ਹੋਇਆ.¹#ਬਾਬਾ ਰਾਮਸਿੰਘ ਜੀ ਦੀ ਸ਼ਾਦੀ ਪਿੰਡ ਧਰੌੜ ਜਿਲਾ ਲੁਦਿਆਨਾ ਵਿੱਚ ਮਾਈ ਜੱਸਾਂ ਨਾਲ ਹੋਈ ਸੀ, ਜਿਸ ਤੋਂ ਦੋ ਪੁਤ੍ਰੀਆਂ ਜਨਮੀਆਂ, ਇਸ ਲਈ ਉਨ੍ਹਾਂ ਦੀ ਗੱਦੀ ਛੋਟੇ ਭਾਈ ਭਾਈ ਬੁਧਸਿੰਘ² ਜੀ ਨੇ ਸਾਂਭੀ. ਹੁਣ ਭੈਣੀ ਦੀ ਗੱਦੀ ਪੁਰ ਭਾਈ ਬੁਧਸਿੰਘ ਜੀ ਦੇ ਸੁਪੁਤ੍ਰ ਭਾਈ ਪ੍ਰਤਾਪਸਿੰਘ ਜੀ ਵਿਰਾਜਦੇ ਹਨ. ਅਰ ਹਰ ਵੇਲੇ ਆਏ ਗਏ ਅਭ੍ਯਾਗਤਾਂ ਨੂੰ ਲੰਗਰੋਂ ਭੋਜਨ ਮਿਲਦਾ ਅਤੇ ਗੁਰਬਾਣੀ ਦਾ ਅਖੰਡ ਕੀਰਤਨ ਹੁੰਦਾ ਹੈ।#੯. ਕੋਟਲੀ ਫਕੀਰਚੰਦ (ਜਿਲਾ ਸਿਆਲਕੋਟ) ਦਾ ਵਸਨੀਕ ਬਾਬਾ ਰਾਮਸਿੰਘ (ਬੇਦੀ ਫਕੀਰਚੰਦ ਦਾ ਸੁਪੁਤ੍ਰ) ਮਹਾਨ ਯੋਧਾ ਸੀ. ਜਿਸ ਵੇਲੇ ਸ਼ਾਹਚੀਖ਼ਾਨ (ਮੀਰ ਅਹਮਦਖਾਨ) ਸਿੱਖਾਂ ਦਾ ਸਰਵਨਾਸ਼ ਕਰਨ ਲਈ ਗਸ਼ਤੀ ਫੌਜ ਲੈਕੇ ਦੇਸ ਵਿੱਚ ਫਿਰ ਰਿਹਾ ਸੀ, ਉਸ ਵੇਲੇ ਇਹ ਧਰਮਵੀਰ ਪੜੋਪੀ ਗ੍ਰਾਮ ਪਾਸ ਵੈਰੀਆਂ ਦਾ ਮੁਕਾਬਲਾ ਕਰਦਾ ਹੋਇਆ ਸਨ ੧੭੧੯ ਵਿੱਚ ਸ਼ਹੀਦ ਹੋਇਆ, ਜਿਸ ਥਾਂ ਸ਼ਹੀਦਗੰਜ ਵਿਦ੍ਯਮਾਨ ਹੈ.#ਬਾਬਾ ਰਾਮਸਿੰਘ ਦਾ ਸੀਸ ਕੱਟਕੇ ਤੁਰਕ ਲਹੌਰ ਲੈ ਗਏ ਸਨ, ਉੱਥੇ ਇੱਕ ਪ੍ਰੇਮੀ ਨੇ ਮਸਤੀ ਦਰਵਾਜੇ ਸਸਕਾਰ ਕੀਤਾ। ੧੦. ਦੇਖੋ, ਖੁਸਾਲਸਿੰਘ। ੧੧. ਦੇਖੋ, ਬਾਜਸਿੰਘ.
ਰਾਮਚੰਦ੍ਰ ਜੀ ਦਾ ਬਣਵਾਇਆ ਸਮੁੰਦਰ ਤੇ ਪੁਲ, ਜਿਸ ਉੱਪਰਦੀਂ ਲੰਕਾਂ ਨੂੰ ਸੈਨਾ ਲੈ ਗਏ ਸਨ.¹ ਦੇਖੋ, ਆਦਮ ਦਾ ਪੁਲ ਅਤੇ ਰਾਮੇਸ੍ਵਰ.
ਕਰਤਾਰ ਦੀ ਘਸਵੱਟੀ. ਅਕਾਲੀ ਪਰੀਖਿਆ "ਰਾਮ ਕਸਉਟੀ ਸੋ ਸਹੈ, ਜੋ ਮਰਿਜੀਵਾ ਹੋਇ." (ਵਾਰ ਰਾਮ ੧. ਕਬੀਰ)
ਕਾਮਾਇਣ ਦੀ ਕਥਾ। ੨. ਭਾਵ ਲੰਮੀ ਕਹਾਣੀ। ੩. ਘਰ ਦੇ ਝਗੜੇ ਦਾ ਕਿੱਸਾ.
nan
ਇਹ ਭੈਰਵ ਠਾਟ ਦੀ ਔੜਵ ਸੰਪੂਰਣ ਰਾਗਿਨੀ ਹੈ. ਆਰੋਹੀ ਵਿੱਚ ਮੱਧਮ ਅਤੇ ਨਿਸਾਦ ਵਰਜਿਤ ਹਨ. ਰਿਸਭ ਅਤੇ ਧੈਵਤ ਕੋਮਲ, ਬਾਕੀ ਸੁਰ ਸ਼੍ਰਾੱਧ ਹਨ, ਧੈਵਤ ਵਾਦੀ ਅਤੇ ਰਿਸਭ ਸੰਵਾਦੀ ਹੈ. ਗਾਉਣ ਦਾ ਵੇਲਾ ਸੂਰਜ ਨਿਕਲਣ ਤੋਂ ਲੈਕੇ ਪਹਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਸ ਰਾ ਗ ਪ ਧਾ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਅਠਾਰਵਾਂ ਨੰਬਰ ਹੈ. "ਰਾਮਕਲੀ ਰਾਮੁ ਮਨਿ ਵਸਿਆ. ਤਾ ਬਨਿਆ ਸੀਗਾਰੁ." (ਮਃ ੩. ਵਾਰ ਰਾਮ ੧)
ਕਰਤਾਰ ਦਾ ਨਾਮਰੂਪ ਜਿਰਹ. ਨਾਮ ਦਾ ਸੰਜੋਆ। ੨. ਰਖ੍ਯਾ ਕਰਨ ਵਾਲਾ ਕਰਤਾਰ ਦਾ ਨਾਮ. "ਰਾਮਕਵਚ ਦਾਸ ਕੀ ਸੰਨਾਹ." (ਗੌਂਡ ਮਃ ੫)
ਰਖ੍ਯਾ ਕਰਨ ਵਾਲੀ ਰੇਖਾਰੂਪ ਕਰਤਾਰ ਦਾ ਨਾਮ. "ਚਉਗਿਰਦਿ ਹਮਾਰੈ ਰਾਮਕਾਰ, ਦੁਖ ਲਗੈ ਨ ਭਾਈ." (ਬਿਲਾ ਮਃ ੫) ਦੇਖੋ, ਕਾਰ ੫. ਅਤੇ ੬। ੨. ਦੇਖੋ, ਰਾਮਰੇਖ.
ਜਲ੍ਹਨ ਭਗਤ ਜੀ ਦੀ ਇਸਤ੍ਰੀ.