Meanings of Punjabi words starting from ਹ

ਵਿ- ਹਲਬ ਨਾਲ ਸੰਬੰਧਿਤ. ਹਲਬ ਦਾ. ਦੇਖੋ, ਹਾਬਸੀ.


ਸੰਗ੍ਯਾ- ਹਲ ਪਿੱਛੇ ਲਾਇਆ ਹੋਇਆ ਮੁਆਮਲਾ ਪ੍ਰਤਿ ਹਲ ਮੁਕੱਰਰ ਕੀਤਾ ਟੈਕਸ (ਮਹਸੂਲ) "ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ." (ਸੂਹੀ ਕਬੀਰ) ੨. ਸੰ. ਸ਼ਰਾਬ. ਮਦਿਰਾ. "ਪਿਯੈਂ ਏਕ ਹਾਲਾ ਗੂਹੈਂ ਏਕ ਮਾਲਾ." (ਰਾਮਚੰਦ੍ਰਿਕਾ) "ਹਾਲਾ ਸੇਵਨ ਜਿਨ ਕਰੀ ਕਾਲ ਨਿਮੰਤ੍ਰਣ ਦੀਨ। ਸੁਖ ਸੰਪਦ ਕੋ ਖੋਇਕੈ ਅੰਤ ਭਏ ਅਤਿ ਦੀਨ।" ੩. ਅ਼. [حالا] ਹ਼ਾਲਾ. ਕ੍ਰਿ. ਵਿ- ਹੁਣੇ. ਇਸੇ ਵੇਲੇ. "ਕਰਹੋਂ ਨਹਿ ਢੀਲ ਦੇਊਂ ਪਟ ਹਾਲਾ." (ਕ੍ਰਿ੍ਹ੍ਹਸਨਾਵ) ੪. ਫ਼ਾ. [ہالہ] ਹਾਲਹ. ਚੰਦ੍ਰਮਾ ਦਾ ਪਰਿਵੇਸ਼. Halo. ਰੌਸ਼ਨੀ ਦਾ ਚਕ੍ਰ, ਜੋ ਸੂਰਜ ਚੰਦ ਦੇ ਇਰਦ ਗਿਰਦ ਪੈ ਜਾਂਦਾ ਹੈ.


ਦੇਖੋ, ਹਲਾਹਲ.


ਸੰਗ੍ਯਾ- ਹਲਚਲੀ. "ਹਾਲਾ ਡੋਲ ਪਰਤ ਕੁਬੇਰ ਹੂੰ ਕੇ ਘਰ ਮੇ." (ਕਵਿ ੫੨)


ਸੰ. ਵਿ- ਸ਼ਰਾਬ ਦਾ ਪ੍ਰੇਮੀ। ੨. ਸੰਗ੍ਯਾ- ਬਲਰਾਮ. ਕ੍ਰਿਸਨ ਜੀ ਦਾ ਵਡਾ ਭਾਈ, ਜਿਸ ਨੂੰ ਹਾਲਾ (ਸ਼ਰਾਬ) ਪਿਆਰੀ ਹੈ. "ਹਲੀ ਮਦਿਰਾ ਪੀਤਥੋ." (ਕ੍ਰਿਸਨਾਵ)