ਭਕੁਮਾਲਾ ਦਾ ਕਰਤਾ ਇੱਕ ਕਵਿ, ਜਿਸ ਦਾ ਜਨਮ ਡੂਮ ਵੰਸ਼ ਵਿੱਚ ਗਵਾਲੀਯਰ ਸ਼ਹਿਰ ਸੰਮਤ ੧੬੦੦ ਵਿੱਚ ਹੋਇਆ. ਇਸ ਦਾ ਅਸਲ ਨਾਮ ਨਾਰਾਯਣਦਾਸ ਹੈ. ਇਹ ਅਗ੍ਰਦਾਸ ਦਾ ਚੇਲਾ ਵੈਸ੍ਨਵ ਸਾਧੁ ਸੀ. ਇਸ ਨੇ ੧੦੮ ਛੱਪਯ ਛੰਦਾਂ ਦੀ ਭਗਤਮਾਲ ਸੰਮਤ ੧੬੪੨ ਅਤੇ ੧੬੮੦ ਦੇ ਵਿਚਕਾਰ ਬਣਾਈ ਹੈ, ਜਿਸ ਵਿੱਚ ਪ੍ਰਸਿੱਧ ਭਗਤਾਂ ਦੇ ਨਾਮ ਅਤੇ ਸੰਖੇਪ ਨਾਲ ਜੀਵਨ ਵ੍ਰਿੱਤਾਂਤ ਹੈ, ਪਰ ਐਤਿਹਾਸਿਕ ਨਜਰ ਨਾਲ ਇਹ ਪੋਥੀ ਕੁਝ ਭੀ ਮੁੱਲ ਨਹੀਂ ਰਖਦੀ. ਨਾਭਾ ਜੀ ਦੀ ਕਵਿਤਾ ਇਹ ਹੈ¹:-#"ਸ਼ੰਕਰ ਸ਼ੁਕ ਸਨਕਾਦਿ ਕਪਿਲ ਨਾਰਦ ਹਨੁਮਾਨਾ,#ਵਿਸ੍ਵਕਸੇਨ ਪ੍ਰਹਲਾਦ ਬਲਿਰੁ² ਭੀਸਮ੍ ਜਗ ਜਾਨਾ,#ਅਰਜੁਨ ਧ੍ਰੁਵ ਅਁਬਰੀਸ ਵਿਭੀਸਣ ਮਹਿਮਾ ਭਾਰੀ,#ਅਨੁਰਾਗੀ ਅਕ਼ੂਰ ਸਦਾ ਉੱਧਵ ਅਧਿਕਾਰੀ,#ਭਗਵਤਭਗਤ ਉਛਿਸ੍ਨ ਕੀ ਕੀਰਤਿ ਕਹਿਤ ਸੁਜਾਨ,#ਹਰਿਪ੍ਰਸਾਦ ਰਸ ਸ੍ਵਾਦ ਕੇ ਭਕ੍ਤ ਇਤੇ ਪਰਧਾਨ."
ਸੰ. ਸੰਗ੍ਯਾ- ਤੁੰਨ. ਨਾਫ਼. ਧੁੰਨੀ. "ਨਾਭਿ ਬਸਤ ਬ੍ਰਹਮੈ ਅੰਤੁ ਨ ਜਾਣਿਆ." (ਵਾਰ ਸਾਰ ਮਃ ੧) ੨. ਪਹੀਏ ਦੀ ਧੁਰ. ਨਾਭ. ਨਭ੍ਯ। ੩. ਕਸਤੂਰੀ। ੪. ਮਧ੍ਯ ਭਾਗ.
ਵਿਸਨੁ ਦੀ ਤੁੰਨ ਤੋਂ ਪੈਦਾ ਹੋਣ ਵਾਲਾ ਬ੍ਰਹਮਾ.
ਸੰਗ੍ਯਾ- ਉਹ ਕਮਲ, ਜੋ ਪੁਰਾਣਾਂ ਨੇ ਵਿਸਨੁ ਦੀ ਨਾਭਿ ਤੋਂ ਉਪਜਿਆ ਲਿਖਿਆ ਹੈ. "ਨਾਭਿਕਮਲ ਤੇ ਬ੍ਰਹਮਾ ਉਪਜੇ." (ਗੂਜ ਮਃ ੧) ੨. ਯੋਗੀਆਂ ਦਾ ਕਲਪਿਆ ਹੋਇਆ ਨਾਭਿ ਵਿੱਚ ਇੱਕ ਕਮਲ. ਦੇਖੋ, ਖਟ ਚਕ੍ਰ. "ਨਾਭਿਕਮਲ ਅਸਥੰਭ ਨ ਹੋਤੋ, ਤਾ ਪਵਨੁ ਕਵਨ ਘਰਿ ਰਹਿਤਾ?" (ਸਿਧ ਗੋਸਟਿ)
ਦੇਖੋ, ਨਾਭਿ. ਨਾਭਿ ਅਤੇ ਨਾਭੀ ਦੋਵੇਂ ਸ਼ਬਦ ਇੱਕੋ ਅਰਥ ਰਖਦੇ ਹਨ.
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ.
ਨਾਮੀ ਵਿੱਚ ਪ੍ਰੇਮ ਕਰਕੇ ਉਸ ਦੇ ਨਾਮ ਦੇ ਤਾਤਪਰਯ ਨੂੰ ਚਿੰਤਨ ਕਰਦੇ ਹੋਏ ਚਿੱਤਵ੍ਰਿੱਤਿ ਨੂੰ ਬਾਰ ਬਾਰ ਜੋੜਨ ਦਾ ਅਭ੍ਯਾਸ ਕਰਨਾ. ਇਸ ਅਭ੍ਯਾਸ ਦੀ ਪਰਿਪੱਕ ਅਵਸਥਾ ਦਾ ਨਾਮ ਗੁਰਮਤ ਵਿੱਚ- "ਲਿਵ" ਅਤੇ ਉਸ ਤੋਂ ਪ੍ਰਾਪਤ ਹੋਏ ਆਨੰਦ ਨੂੰ "ਨਾਮਰਸ" ਲਿਖਿਆ ਹੈ.
nan
ਫ਼ਾ. [نامش] ਉਸ ਦਾ ਨਾਮ.
ਫ਼ਾ. [نامہ] ਸੰਗ੍ਯਾ- ਖ਼ਤ਼, ਚਿੱਠੀ, ਪਤ੍ਰ।#੨. ਕਿਤਾਬ. ਪੁਸਤਕ.
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)
nan