Meanings of Punjabi words starting from ਬ

ਬਰਖ (ਵਰ੍ਹ) ਕੇ. ਵਰਖਾ ਕਰਕੇ. "ਬਰਖਿ ਭਰੇ ਸਰ ਤਾਲ." (ਸ. ਕਬੀਰ)


ਫ਼ਾ. [برخِلاف] ਕ੍ਰਿ. ਵਿ- ਉਲਟ. ਵਿਰੁੱਧ.


ਫ਼ਾ. [برخود] ਆਪਣੇ ਉੱਪਰ. ਆਪਣੇ ਆਪ ਪੁਰ.


ਫ਼ਾ. [برخوردار] ਵਿ- ਫਲਦਾਰ. "ਬਰਖੁਰਦਾਰ ਖਰਾ." (ਮਾਰੂ ਸੋਲਹੇ ਮਃ ੫) ਦੇਖੋ, ਬੁਰਗੂ। ੨. ਫਲ ਖਾਣ ਵਾਲਾ। ੩. ਖ਼ੁਸ਼। ੪. ਭਾਵ ਅਰਥ ਲੈ ਕੇ ਇਸ ਦਾ ਅਰਥ ਪੁਤ੍ਰ ਹੋ ਗਿਆ ਹੈ.


ਫ਼ਾ. [برخیزش] ਬਰਖ਼ੇਜ਼ਿਸ਼, ਉਠਣ ਦੀ ਕ੍ਰਿਯਾ। ੨. ਬਗ਼ਾਵਤ ਕਰਨ ਦੀ ਕ੍ਰਿਯਾ. ਅਥਵਾ [پرخاش] ਪਰਖ਼ਾਸ਼. ਲੜਾਈ. ਝਗੜਾ. ਫ਼ਿਸਾਦ. "ਕੁਲ ਬਰਖੇਸੀਆਨ ਕੀ ਜੇਤੀ." (ਗੁਪ੍ਰਸੂ) ਝਗੜਾ (ਫ਼ਿਸਾਦ) ਕਰਨ ਵਾਲਿਆਂ ਦੀ ਜਿਤਨੀ ਕੁਲ ਹੈ। ੩. ਦੇਖੋ, ਵਰਖੇਸ.


ਫ਼ਾ. [برگ] ਸੰਗ੍ਯਾ- ਪੱਤਾ. ਪਤ੍ਰ। ੨. ਸਾਮਾਨ. ਸਾਮਗ੍ਰੀ। ੩. ਸ. ਵਰ੍‍ਗ. ਸਮੁਦਾਯ. ਝੁੰਡ. "ਜਿਹ ਨਾਮ ਥਾਮ ਨਹਿ ਬਰਗ ਬ੍ਯਾਧ." (ਅਕਾਲ) ੪. ਇੱਕ ਕੌਮ ਦੇ ਲੋਕਾਂ ਦਾ ਗਰੋਹ, ਅਥਵਾ ਪਸ਼ੂ ਆਦਿ ਦਾ ਸਮੁਦਾਯ। ੫. ਇੱਕ ਥਾਂ ਬੋਲਣ ਵਾਲੇ ਅੱਖਰਾਂ ਦਾ ਸਮੂਹ, ਜੈਸੇ ਕਵਰ੍‍ਗ, ਚਵਰ੍‍ਗ ਆਦਿ.


ਫ਼ਾ. [برگشتن] ਕ੍ਰਿ- ਫਿਰਨਾ. ਮੁੜਨਾ. ਵਿਮੁਖ ਹੋਣਾ.


ਫ਼ਾ. [برگشتہ] ਵਿ- ਫਿਰਿਆ ਹੋਇਆ. ਵਿਮੁਖ. ਪ੍ਰਤਿਕੂਲ.


ਫ਼ਾ. [برگستان] ਬਰਗੁਸਤਾਨ ਅਥਵਾ [برگسواں] ਬਰਗੁਸਤਵਾਨ. ਸੰਗ੍ਯਾ- ਘੋੜੇ ਦਾ ਪਾਖਰ. ਘੋੜੇ ਦਾ ਕਵਚ, ਜੋ ਜੰਗ ਸਮੇਂ ਪਹਿਰਾਇਆ ਜਾਂਦਾ ਹੈ. "ਖਿੰਗ ਨਿਸੁੰਭ ਨਚਾਇਆ ਡਾਲਿ ਉਪਰਿ ਬਰਗਸਤਾਣ ਕਉ." (ਚੰਡੀ ੩) ਖਿੰਗ (ਚਿੱਟਾ ਘੋੜਾ) ਨਿਸੁੰਭ ਨੇ ਪਾਖਰ ਪਾਕੇ ਨਚਾਇਆ.