Meanings of Punjabi words starting from ਭ

ਬੁਭੁਕ੍ਸ਼ਾਗ੍ਨਿ. ਭੁੱਖ ਦੀ ਅੱਗ. "ਲਾਥੀ ਤਿਸ ਭੁਖਾਨਿਹਾ." (ਆਸਾ ਮਃ ੫) ੨. ਬੁਭੁਕ੍ਸ਼ਾਵਾਨ ਦੀ. ਭੁੱਖੋ ਦੀ. "ਸਭ ਲਾਥੀ ਭੂਖ ਭੁਖਾਨੀ." (ਧਨਾ ਮਃ ੪)


ਭੁੱਖੇ ਰਹਿਣ ਨਾਲ. ਨਿਰਾਹਾਰ ਰਹਿਣ ਤੋਂ "ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ." (ਜਪੁ) ਨਿਰਾਹਾਰ ਰਹਿਣ ਕਰਕੇ ਵਾਸਨਾ ਸ਼ਾਂਤ ਨਹੀਂ ਹੋ ਸਕਦੀ, ਭਾਵੇਂ ਅਸੀਂ ਸ਼ਰੀਰ ਦੇ ਪੂਰਣ ਕਰਨ ਦੀ ਜ਼ਿੰਮੇਵਾਰੀ ਨੂੰ ਰੋਕ ਲਈਏ.¹ ਦੇਖੋ, ਪੁਰੀਆ ੬.


ਦੇਖੋ, ਭੋਗ.


ਦੇਖੋ, ਭੁਕਤ.


ਦੇਖੋ, ਭੁਕਤ.