Meanings of Punjabi words starting from ਰ

ਬਾਬਾ ਬੁੱਢਾ ਜੀ ਦੇ ਵੰਸ਼ ਦੇ ਭੂਸਣ, ਜਿਨ੍ਹਾਂ ਨੂੰ ਦਸ਼ਮੇਸ਼ ਨੇ ਅਮ੍ਰਿਤ ਛਕਾਕੇ ਨਾਮ ਗੁਰਬਖ਼ਸ਼ਸਿੰਘ ਰੱਖਿਆ. ਇਹ ਸਦਾ ਕਲਗੀਧਰ ਦੀ ਸੇਵਾ ਵਿੱਚ ਹਾਜਿਰ ਰਹਿਂਦੇ ਸਨ. ਅਰ ਸਤਿਗੁਰਾਂ ਤੋਂ ਅਨੇਕ ਧਾਰਮਿਕ ਪ੍ਰਸ਼ਨ ਕਰਕੇ ਧਰਮ ਦਾ ਤੱਤ ਮਲੂਮ ਕੀਤਾ ਕਰਦੇ ਸਨ. ਭਾਈ ਸੰਤੋਖਸਿੰਘ ਜੀ ਨੇ ਲਿਖਿਆ ਹੈ ਕਿ ਦਸ਼ਮੇਸ਼ ਦੇ ਜੋਤੀਜੋਤਿ ਸਮਾਉਣ ਪਿੱਛੋਂ ਰਾਮਕਁੁਵਰ ਜੀ ਨੇ ਦਸਾਂ ਸਤਿਗੁਰਾਂ ਦਾ ਇਤਿਹਾਸ ਖਾਲਸੇ ਨੂੰ ਸੁਣਾਇਆ ਸੀ, ਜਿਸ ਨੂੰ ਸਾਹਿਬਸਿੰਘ ਲਿਖਾਰੀ ਨੇ ਲਿਖਿਆ. ਦੇਖੋ, ਸੌਸਾਖੀ ਅਤੇ ਬੁੱਢਾ ਬਾਬਾ.


ਦੇਵੀਚੰਦ ਬਹਿਲ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਵਿਆਹ ਸ਼੍ਰੀ ਗੁਰੂ ਅਮਰਦੇਵ ਜੀ ਨਾਲ ਹੋਇਆ. ਇਸ ਦਾ ਦੇਹਾਂਤ ਸੰਮਤ ੧੬੨੬ ਵਿੱਚ ਗੋਇੰਦਵਾਲ ਹੋਇਆ ਹੈ। ੨. ਦੇਖੋ, ਰਾਮਕੁੱਵਰ ਅਤੇ ਬੁੱਢਾ ਬਾਬਾ। ੩. ਰਾਜਾ ਸਾਹਿਬਸਿੰਘ ਪਟਿਆਲਾਪਤਿ ਦੀ ਸੁਪੁਤ੍ਰੀ. ਇਸ ਦੀ ਸ਼ਾਦੀ ਕਲਸੀਆ ਦੇ ਰਈਸ ਸਰਦਾਰ ਹਰੀਸਿੰਘ ਨਾਲ ਹੋਈ ਸੀ.


ਸੰਮਤ ੧੮੦੩ ਵਿੱਚ ਖਾਲਸੇ ਨੇ ਅਮ੍ਰਿਤਸਰ ਜੀ ਪਾਸ ਪਹਿਲਾਂ ਇੱਕ ਕੱਚਾ ਵਲਗਣ ਰਾਮਰਾਉਣੀ ਨਾਮ ਤੋਂ ਰਚਿਆ, ਫੇਰ ਇੱਕ ਕਿਲਾ ਬਣਾਇਆ, ਜਿਸ ਦਾ ਨਾਮ ਚੌਥੇ ਸਤਿਗੁਰੂ ਦੇ ਨਾਮ ਪੁਰ ਰੱਖਿਆ. ਭਗਵਾਨਸਿੰਘ ਦਾ ਪੁਤ੍ਰ ਧਰਮਵੀਰ ਸਰਦਾਰ ਜੱਸਾਸਿੰਘ ਸੈਦਬੇਗ ਪਿੰਡ (ਜਿਲਾ ਲਹੌਰ) ਦਾ ਵਸਨੀਕ, ਜਿਸ ਨੇ ਤਖਾਣ ਜਾਤਿ ਤੋਂ ਸਿੱਖਧਰਮ ਧਾਰਣ ਕੀਤਾ ਸੀ, ਖਾਲਸੇ ਨੇ ਇਹ ਕਿਲਾ ਉਸ ਦੇ ਸਪੁਰਦ ਕੀਤਾ, ਜਿਸ ਤੋਂ ਉਸ ਦੀ ਰਾਮਗੜ੍ਹੀਆ ਸੰਗ੍ਯਾ ਹੋਈ.¹ ਜੱਸਾਸਿੰਘ ਦਾ ਜਥਾ ਰਾਮਗੜ੍ਹੀਆਂ ਦੀ ਮਿਸਲ ਕਹਾਈ, ਜਿਸ ਨੇ ਹੋਰ ਸਿੱਖ ਮਿਸਲਾਂ ਵਾਂਙ ਆਪਣਾ ਰਾਜ ਪ੍ਰਤਾਪ ਕਾਇਮ ਕਰਕੇ ਅਦੁਤੀ ਪੰਥਸੇਵਾ ਕੀਤੀ ਸਰਦਾਰ ਜੱਸਾਸਿੰਘ ਦਾ ਦੇਹਾਂਤ ਸੰਮਤ ੧੮੬੧ (ਸਨ ੧੮੦੩) ਵਿੱਚ ਹੋਇਆ. ਇਹ ਸਰਦਾਰ ਖੁਸ਼ਾਲਸਿੰਘ ਜੱਟ ਗੁੱਗਾ (ਜਿਲਾ ਅਮ੍ਰਿਤਸਰ) ਨਿਵਾਸੀ ਦਾ ਚਾਟੜਾ ਅਰ ਵਡਾ ਨਿਰਭੈ ਯੋਧਾ ਹੋਇਆ ਹੈ. ਸਰਦਾਰ ਭਗਵਾਨਸਿੰਘ ਦੀ ਔਲਾਦ ਹੁਣ ਅਮ੍ਰਿਤਸਰ ਜੀ ਵਿੱਚ ਰਾਮਗੜ੍ਹੀਆਂ ਮਿਸਲ ਦੀ ਯਾਦਗਾਰ ਅਤੇ ਜਾਗੀਰਦਾਰ ਹੈ. ਰਾਮਗੜ੍ਹੀਆਂ ਦਾ ਬੁੰਗਾ ਅਤੇ ਕਟੜਾ ਅਮ੍ਰਿਤਸਰ ਵਿੱਚ ਪ੍ਰਸਿੱਧ ਅਸਥਾਨ ਹਨ.#੨. ਰਿਆਸਤ ਨਾਭਾ, ਤਸੀਲ ਅਮਲੋਹ, ਥਾਣਾ ਨਾਭਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਾਭੇ ਤੋਂ ਤਿੰਨ ਮੀਲ ਪੱਛਮ ਹੈ. ਇਸ ਪਿੰਡ ਤੋਂ ਉੱਤਰ ਤਿੰਨ ਸੌ ਕਦਮ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ.#ਗੁਰੂ ਜੀ ਦੇ ਚਰਨ ਪਾਉਣ ਵਾਲੀ ਥਾਂ ਦਰਬਾਰ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਅਤੇ ਰਹਿਣ ਲਈ ਪੱਕੇ ਮਕਾਨ ਹਨ, ਜਿਨ੍ਹਾਂ ਦੀ ਸੇਵਾ ਮਹਾਰਾਜਾ ਹੀਰਾਸਿੰਘ ਨਾਭਾਪਤਿ ਨੇ ਕਰਾਈ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ਦੋ ਹਲ ਦੀ (੭੦ ਘੁਮਾਉਂ) ਜ਼ਮੀਨ ਅਤੇ ੬੦) ਸਾਲਾਨਾ ਰਿਆਸਤ ਵੱਲੋਂ ਗੁਜਾਰਾ ਹੈ.


ਦੇਖੋ, ਰਾਮਗੜ੍ਹ ੧.


ਚਿਤ੍ਰਕੂਟ ਪਹਾੜ, ਜਿਸ ਪੁਰ ਰਾਮਚੰਦ੍ਰ ਜੀ ਨੇ ਵਨਵਾਸ ਸਮੇਂ ਨਿਵਾਸ ਕੀਤਾ.


ਰਾਮਚੰਦ੍ਰ ਜੀ ਦਾ ਲਛਮਣ ਨੂੰ ਦਿੱਤਾ ਉਪਦੇਸ਼, ਜੋ ਅਧ੍ਯਾਤਮ ਰਾਮਾਯਣ ਵਿੱਚ ਹੈ.


ਦੇਖੋ, ਰਾਮਸਨੇਹੀ ੨.


ਇਹ ਇੱਕ ਖੇਡ ਹੈ, ਜਿਸ ਵਿੱਚ ੮੧ ਟਾਹਣੀਆਂ (ਗੋਟੀਆਂ ਅਥਵਾ ਠੀਕਰੀਆਂ ਆਦਿ) ਰੱਖਣ ਦੀ ਥਾਂ ਹੁੰਦੀ ਹੈ, ਤੇ ਹਰੇਕ ਟਾਹਣੀ ਦੀ ਗਤੀ ਇੱਕ ਘਰ ਹੁੰਦੀ ਹੈ. ਟਾਹਣੀ ਸ਼ਤਰੰਜ ਦੇ ਵਜ਼ੀਰ ਵਾਕਰ ੮. ਪਾਸਿਆਂ ਵੱਲ ਮਾਰ ਕਰ ਸਕਦੀ ਹੈ। ਜੇਕਰ ਟਾਹਣੀ ਦੇ ਆਸ ਪਾਸ, ਕੋਈ ਟਾਹਣੀ ਦੂਜੇ ਫਰੀਕ ਦੀ ਪਈ ਹੋਵੇ, ਤੇ ਉਸ ਤੋਂ ਅਗਲਾ ਘਰ ਖਾਲੀ ਹੋਵੇ, ਤਦ ਇਹ ਟਾਹਣੀ ਉਸ ਦੇ ਉੱਪਰੋਂ ਟੱਪਕੇ ਉਸ ਖਾਲੀ ਘਰ ਵਿੱਚ ਜਾ ਬੈਠਦੀ ਹੈ, ਤੇ ਜਿਸ ਦੇ ਉੱਪਰੋਂ ਲੰਘ ਜਾਵੇ, ਉਹ ਜਿੱਤੀ ਹੋਈ ਸਮਝਕੇ ਪਿੜ ਵਿੱਚੋਂ ਉੱਠਾ ਲਈ ਜਾਂਦੀ ਹੈ.#ਇਸ ਦੇ ਖੇਡਣ ਦਾ ਢੰਗ ਇਹ ਹੈ ਕਿ ਦੋ ਖਿਡਾਰੀ ਆਮੋ ਸਾਹਮਣੇ ੪੦- ੪੦ ਟਾਹਣੀਆਂ (ਵੱਖ- ਵੱਖ ਰੰਗ ਦੀਆਂ) ਰੱਖਕੇ ਬੈਠ ਜਾਂਦੇ ਹਨ ਤੇ ੮੧ਵਾਂ (ਵਿਚਕਾਰਲਾ) ਥਾਂ ਪਹਿਲੀ ਚਾਲ ਵਾਸਤੇ ਖਾਲੀ ਰੱਖ ਲਿਆ ਜਾਂਦਾ ਹੈ. ਬਾਜੇ ਵੇਲੇ ਇੱਕੋ ਵਕਤ ਵਿੱਚ ਚਾਰ ਚਾਰ ਛੇ ਛੇ ਮਾਰਾਂ ਭੀ ਇੱਕੋ ਚਾਲ ਨਾਲ ਮਾਰੀਆਂ ਜਾ ਸਕਦੀਆਂ ਹਨ. ਜਦ ਤਕ ਇੱਕ ਟਾਹਣੀ ਨੂੰ ਟੱਪਕੇ ਅੱਗੇ ਖਾਲੀ ਥਾਂ ਮਿਲਦੀ ਜਾਏ, ਤਦ ਤਕ ਚਾਲ ਜਾਰੀ ਰਹਿਂਦੀ ਹੈ. ਜਿਸ ਵੇਲੇ ਇੱਕ ਦੀਆਂ ਟਾਹਣਾਂ ਮੁਕ ਜਾਣ ਤਾਂ ਉਸ ਦੀ ਹਾਰ ਹੋ ਜਾਂਦੀ ਹੈ. ਬਾਜ਼ ਵਕਤ ਦੋਹਾਂ ਪਾਸਿਆਂ ਦੀ ਇੱਕ ਇੱਕ ਦੋ ਦੋ ਯਾਂ ਤਿੰਨ ਤਿੰਨ ਟਾਹਣਾਂ ਰਹਿ ਜਾਂਦੀਆਂ ਹਨ, ਤਾਂ ਬਾਜੀ ਬਰਾਬਰ ਸਮਝੀ ਜਾਂਦੀ ਹੈ. ਓਹ ਨਾ ਕਿਸੇ ਦੀ ਹਾਰ ਹੋਈ ਤੇ ਨਾ ਕਿਸੇ ਦੀ ਜਿੱਤ ਹੋਈ ਸਮਝੀ ਜਾਂਦੀ ਹੈ.#ਖੇਡ ਬੜੀ ਸਾਧਾਰਣ ਹੈ ਅਰ ਆਮ ਕਰਕੇ ਪਿੰਡਾਂ ਵਿੱਚ ਖੇਡੀ ਜਾਂਦੀ ਹੈ. ਚੌਪਟ. ਸ਼ਤਰੰਜ ਆਦਿਕ ਨਾਲੋਂ ਸੁਖੈਨ ਤੇ ਸੁਲਭ ਹੈ. ਜਿੱਥੇ ਜੀ ਚਾਹੇ, ਲਕੀਰਾਂ ਪਾਕੇ ਰੋੜਾਂ ਠੀਕਰੀਆਂ ਨਾਲ ਸ਼ੁਰੂ ਹੋ ਸਕਦੀ ਹੈ. "ਜ੍ਯੋਂ ਚੌਪੜ ਸ਼ਤਰੰਜ ਗੰਜਫਾ ਰਾਮਚੌਕ." (ਗੁਪ੍ਰਸੂ) ਦੇਖੋ, ਅੱਗੇ ਦਿੱਤਾ ਰਾਮਚੌਕ ਦਾ ਚਿਤ੍ਰ.#(fig.)