Meanings of Punjabi words starting from ਵ

ਸੰ. ਸੰਗ੍ਯਾ- ਵਰੁਣ ਦੇਵਤਾ ਦੀ ਦਿਸ਼ਾ. ਪੱਛਮ। ੨. ਦੁੱਬ. ਦੂਰ੍‍ਵਾ। ੩. ਸ਼ਰਾਬ। ੪. ਸ਼ਤਭਿਖਾ ਨਛਤ੍ਰ। ੫. ਵਰੁਣ ਦੇਵਤਾ ਦੀ ਇਸਤ੍ਰੀ। ੬. ਸ਼ਤਭਿਖਾ ਨਛਤ੍ਰ ਸਹਿਤ ਚੇਤ ਬਦੀ ੧੩. ਜੇ ਇਹ ਤਿਥਿ ਛਨਿਛਰ ਵਾਰੀ ਹੋਵੇ, ਤਦ "ਮਹਾਵਾਰੁਣੀ" ਅਖਾਉਂਦੀ ਹੈ. ਇਸ ਦਾ ਮਹਾਤਮ ਸਕੰਦਪੁਰਾਣ ਵਿੱਚ ਬਹੁਤ ਲਿਖਿਆ ਹੈ ਕਿ ਜੇ ਇਹ ਪਰਬ, ਗੰਗਾ ਪੁਰ ਕਿਸੇ ਨੂੰ ਲੱਭੇ, ਤਦ ਕ੍ਰੋੜ ਸੂਰਯਗ੍ਰਹਣ ਦੇ ਫਲ ਤੁੱਲ ਹੈ.


ਕੁਰਬਾਨ ਕੀਤੇ. ਵਾਰ ਦਿੱਤੇ। ੨. ਵਾੜੇ. ਦਾਖ਼ਿਲ ਕੀਤੇ. "ਦਇਆ ਧਰਮੁ ਸਚੁ ਇਹ ਅਪੁਨੈ ਗ੍ਰਹ ਭੀਤਰਿ ਵਾਰੇ." (ਆਸਾ ਮਃ ੫) ੩. ਮੁਕ਼ਾਬਲੇ. "ਤਿਨ ਸੋਂ ਨਹਿ ਵਾਰੇ ਆਈ." (ਪੰਪ੍ਰ)


ਦੇਖੋ, ਵਾਰਸਸ਼ਾਹ.


ਦੇਖੋ, ਵਰੋਲਾ ੧. "ਬਲ ਵਾਰੋਲੇ ਬਹੁਤੁ ਅਨੰਤੁ." (ਵਾਰ ਆਸਾ)