Meanings of Punjabi words starting from ਹ

ਫ਼ਾ. [حالی] ਹ਼ਾਲੀ. ਵਿ- ਵਰਤਮਾਨ ਕਾਲ ਦਾ। ੨. ਸੰਗ੍ਯਾ- ਨਜ਼ਾਮ ਹੈਦਰਾਬਾਦ ਦਾ ਰੁਪਯਾ, ਜੋ ਤੋਲ ਵਿੱਚ ਅੰਗ੍ਰੇਜ਼ੀ ਰੁਪਯੇ ਨਾਲੋਂ ਚਾਰ ਰੱਤੀ ਘੱਟ ਹੈ ਅਤੇ ਨਜ਼ਾਮ ਦੇ ਰਾਜ ਅੰਦਰ ਚੌਦਾਂ ਆਨੇ ਵਿੱਚ ਚਲਦਾ ਹੈ। ੩. ਉਰਦੂ ਦਾ ਇੱਕ ਕਵੀ, ਜੋ ਮੁਹ਼ੰਮਦ ਹੁਸੈਨ ਆਜ਼ਾਦ ਦੇ ਪੂਰਣਿਆਂ ਤੇ ਚੱਲਣ ਵਾਲਾ ਅਤੇ ਕੁਦਰਤੀ ਰੰਗ ਦੀ ਕਵਿਤਾ ਲਿਖਣ ਦੇ ਹੱਕ ਵਿੱਚ ਸੀ। ੪. ਸੰ. ਹਾਲਿਕ. ਹਲ ਚਲਾਉਣ ਵਾਲਾ. "ਮਨ ਹਾਲੀ ਕਿਰਸਾਣੀ ਕਰਣੀ." ( ਸੋਰ ਮਃ ੧)


ਸੰ. ਸੰਗ੍ਯਾ- ਆਹ੍ਵਾਨ. ਬੁਲਾਉਣ ਦੀ ਕ੍ਰਿਯਾ। ੨. ਕਾਵ੍ਯ ਅਨੁਸਾਰ ਮਨ ਦੇ ਭਾਵ ਕਰਕੇ ਅੰਗਾਂ ਵਿੱਚ ਪੈਦਾ ਹੋਈ ਚੇਸ੍ਟਾ, ਜਿਸ ਤੋਂ ਚਿੱਤ ਦੇ ਖਿਆਲਾਤ ਪ੍ਰਗਟ ਹੋਣ. "ਹਾਵ ਪਰਸਪਰ ਦੁਹੂੰਅਨ ਭਯੋ." (ਚਰਿਤ੍ਰ (੩੬੭) ਦੇਖੋ, ਰਸ.


ਫ਼ਾ. [ہاون] ਸੰਗ੍ਯਾ- ਖਰਲ। ੨. ਉੱਖਲੀ.


ਉੱਖਲੀ ਅਤੇ ਮਸੂਲ. ਹਮਾਮ ਦਸਤਾ.