Meanings of Punjabi words starting from ਕ

ਸੰਗ੍ਯਾ- ਕਰਤ੍ਰਿਤ੍ਵ. ਕਰਣੀ. "ਕਰਤੂਤਿ ਪਸੂ ਕੀ ਮਾਨਸ ਜਾਤਿ." (ਸੁਖਮਨੀ) ੨. ਵ੍ਯੰਗ ਨਾਲ ਬੁਰੇ ਕੰਮ ਨੂੰ ਭੀ ਕਰਤੂਤ ਆਖਦੇ ਹਨ. ਜਿਵੇਂ- "ਚੰਗੀ ਕਰਤੂਤ ਕੀਤੀ ਹੈ!" (ਲੋਕੋ)


ਸੰਗ੍ਯਾ- ਪੂਰਵੀ ਬੰਗਾਲ ਆਸਾਮ ਦੀ ਨਦੀ, ਜੋ ਰੰਗਪੁਰ ਪਾਸ ਵਹਿੰਦੀ ਹੈ. ਪੁਰਾਣਕਥਾ ਹੈ ਕਿ ਜਦ ਸ਼ਿਵ ਨੇ ਪਾਰਬਤੀ ਦਾ ਪਾਣਿਗ੍ਰਹਣ ਕਰਨ ਵੇਲੇ ਹੱਥ ਪੁਰ ਸੰਕਲਪ ਦਾ ਜਲ ਲਿਆ, ਉਸ ਤੋਂ ਇਹ ਨਦੀ ਬਣੀ ਹੈ. ਇਸ ਦੇ ਉੱਪਰੋਂ ਲੰਘ ਜਾਣ ਕਰਕੇ ਧਰਮ ਦਾ ਨਾਸ਼ ਹੋਣਾ ਮੰਨਿਆ ਹੈ. ਦੇਖੋ, ਕਰਮਨਾਸਾ.


ਸੰ. कर्तृ ਕਰਨ ਵਾਲਾ. ਕਾਰਕ। ੨. ਵ੍ਯਾਕਰਣ ਅਨੁਸਾਰ ਦੂਸਰੇ ਕਾਰਕਾਂ ਦਾ ਪ੍ਰੇਰਕ. ਕ੍ਰਿਯਾ ਦਾ ਆਸਰਾ। ੩. ਬ੍ਰਹਮਾ। ੪. कर्त्री ਕਰਨੇ ਵਾਲੀ.


ਵਿ- ਕਰ (ਟੈਕਸ) ਦੇਣ ਵਾਲਾ. ਮਹਿਸੂਲ ਅਦਾ ਕਰਨ ਵਾਲਾ। ੨. ਹੱਥ ਦੇਣ ਵਾਲਾ. ਸਹਾਰਾ ਦੇਣ ਵਾਲਾ। ੩. ਸੰ. कर्द ਕਰ੍‍ਦ. ਚਿੱਕੜ. ਕੀਚ। ੪. ਫ਼ਾ. [کرد] ਕੀਤਾ. ਕਰਿਆ। ੫. ਫ਼ਾ. [کارد] ਕਾਰਦ. ਛੁਰੀ. ਕ੍ਰਿਪਾਣ। ੬. ਭਾਈ ਸੰਤੋਖ ਸਿੰਘ ਨੇ ਲਿਖਿਆ ਹੈ- "ਨਿਜ ਕਰਤੇ ਸਤਿਗੁਰੁ ਕੋ ਦਈ। ਯਾਂਤੇ ਕਰਦ ਨਾਮ ਵਿਦਤਈ." (ਗੁਪ੍ਰਸੂ) ਪਰ ਇਹ ਵ੍ਯੁਤਪੱਤੀ ਨਿਰਮੂਲ ਹੈ.


ਫ਼ਾ. [کردہ] ਕੀਤਾ. ਕੀਤਾ ਹੋਇਆ.


ਫ਼ਾ. [کردن] ਕ੍ਰਿ- ਕਰਨਾ. "ਗੁਸਲ ਕਰਦਨ ਬੂਦ." (ਤਿਲੰ ਕਬੀਰ)


ਕ੍ਰਿਪਾਨਭੇਟ. ਦੇਖੋ, ਭੇਟ ਕਰਨਾ.


ਸੰ. कर्दम ਸੰਗ੍ਯਾ- ਚਿੱਕੜ. ਗਾਰਾ. ਕੀਚ. "ਕਰਦਮੰ ਤਰੰਤ ਪਪੀਲਕਹ." (ਸਹਸ ਮਃ ੫) ੨. ਪਾਪ। ੩. ਇੱਕ ਰਿਖੀ, ਜੋ ਬ੍ਰਹਮਾ ਦੀ ਛਾਇਆ ਤੋਂ ਪੈਦਾ ਹੋਇਆ. ਇਸ ਦੀ ਇਸਤ੍ਰੀ ਦੇਵਹੂਤੀ ਸੀ, ਜਿਸ ਦੇ ਉਦਰੋਂ ਕਪਿਲਮੁਨਿ ਨੇ ਜਨਮ ਲਿਆ. ਦੇਖੋ, ਕਪਿਲ। ੪. ਫ਼ਾ. [کردم] ਮੈਂ ਕੀਤਾ।


ਕ੍ਰੰਦਨ. ਪੁਕਾਰਨਾ. ਚਿੱਲਾਨਾ। ੨. ਕ੍ਰਿਤ ਦਲ. ਦਲਨ ਕੀਤਾ। ੩. ਸੰ. कृदर- ਕ੍ਰਿਦਰ. ਘਰ. ਗ੍ਰਿਹ। ੪. ਉਦਰ. ਪੇਟ। ੫. ਦੇਖੋ, ਦਲ ੪.


ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ.