Meanings of Punjabi words starting from ਗ

ਸੰ. गृध्र ਗ੍ਰਿਧ੍ਰ. ਸੰਗ੍ਯਾ- ਗਿਰਝ, ਜੋ ਮਾਸ ਦਾ ਲੋਭੀ ਹੈ. ਇਸ ਦਾ ਸਿਰ ਲਾਲ, ਖੰਭ ਕਾਲੇ, ਚੁੰਜ ਮੁੜਵੀਂ ਨੋਕਦਾਰ ਅਤੇ ਬਹੁਤ ਤਿੱਖੀ ਹੁੰਦੀ ਹੈ. ਇਸ ਦੀ ਨਜਰ ਵਡੀ ਤੇਜ ਹੈ, ਉਡਦਾ ਹੋਇਆ ਬਹੁਤ ਦੂਰੋਂ ਮੁਰਦਾਰ ਨੂੰ ਦੇਖਕੇ ਡਿਗਦਾ ਹੈ. ਗਿੱਧ ਆਪ ਸ਼ਿਕਾਰ ਨਹੀਂ ਕਰਦਾ ਕੇਵਲ ਮੁਰਦਾਰ ਤੇ ਗੁਜਾਰਾ ਕਰਦਾ ਹੈ. Vulture. ਕਰਗਸ.


ਵਿ- ਲੋਭੀ ਹੋਇਆ. ਇੱਛਾਵਾਨ ਹੋਇਆ. ਲਲਚਾਇਆ. ਸੰ. गृध् ਗ੍ਰਿਧ ਧਾਤੁ ਦਾ ਅਰਥ ਹੈ ਚਾਹਣਾ- ਲੋਭ ਕਰਣਾ. ਇਸੇ ਤੋਂ ਗਿਧਾ ਅਥਵਾ ਗ੍ਰਿਧ ਹੈ. "ਸੂਰਿਆਂ ਦੇ ਤਨ ਲਾਈਆਂ ਗੋਸਤ ਗਿਧੀਆਂ." (ਚੰਡੀ ੩) ੨. ਸਿੰਧੀ. ਖ਼ਰੀਦਿਆ. ਮੁੱਲ ਲੀਤਾ। ੩. ਸੰ. ਗੀਤ- ਤਾਲ. ਗਾਉਣ ਵੇਲੇ ਹੱਥ ਦੀ ਤਾੜੀ ਨਾਲ ਦਿੱਤਾ ਤਾਲ। ੪. ਗਿਤ- ਧ੍ਵਾਨ. ਅਨੁ- ਗਿਤ ਗਿਤ ਧੁਨਿ.


ਦੇਖੋ, ਗਣਨਾ.


ਦੇਖੋ, ਗਣਤੀ। ੨. ਚਿੰਤਾ. ਫ਼ਿਕਰ.


ਕ੍ਰਿ- ਗਰਵ ਕਰਨਾ। ੨. ਸ਼ੇਖ਼ੀ ਮਾਰਨੀ.


ਦੇਖੋ, ਗਬਰ.


ਦੇਖੋ, ਗਿਲ। ੨. ਦੇਖੋ, ਗਿਰਿ। ੩. ਸੰ. गिर ਵਾਕ੍ਯ. ਬਾਣੀ.


ਦੇਖੋ, ਗਿਲ। ੨. ਦੇਖੋ, ਗਿਰਿ। ੩. ਸੰ. गिर ਵਾਕ੍ਯ. ਬਾਣੀ.