Meanings of Punjabi words starting from ਨ

ਨਾਮ ਰੱਖਣਾ. ਸੰਤਾਨ ਦਾ ਨਾਉਂ ਰੱਖਣ ਦੀ ਰੀਤਿ. ਹਿੰਦੂਮਤ ਵਿੱਚ ਆਗ੍ਯਾ ਹੈ ਕਿ ਬੱਚੇ ਦੇ ਜਨਮ ਤੋਂ ਗ੍ਯਾਰਵੇਂ ਯਾ ਬਾਰਵੇਂ ਦਿਨ ਪਿਤਾ ਸੰਤਾਨ ਦਾ ਨਾਮ ਰੱਖੇ. ਬ੍ਰਾਹਮਣਨਾਮ ਦੇ ਅੰਤ ਸ਼ਰਮਾ, ਕ੍ਸ਼੍‍ਤ੍ਰਿ੍ਯ ਦੇ ਵਰਮਾ, ਵੈਸ਼੍ਯ ਦੇ ਗੁਪਤ ਅਤੇ ਸ਼ੂਦ੍ਰਨਾਮ ਦੇ ਅੰਤ ਦਾਸ ਸ਼ਬਦ ਹੋਣਾ ਜ਼ਰੂਰੀ ਹੈ.#ਗੁਰਸਿੱਖਾਂ ਵਿੱਚ ਕੋਈ ਦਿਨ ਨਿਯਤ ਨਹੀਂ, ਪਰ ੪੦ ਦਿਨ ਦੀ ਅਵਸਥਾ ਤੋਂ ਪਹਿਲਾਂ ਬਾਲਕ ਬਾਲਕੀ ਦਾ ਨਾਮ ਹੋਣਾ ਚਾਹੀਏ, ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਸ਼ਬਦ ਜੋ ਪ੍ਰਕਾਸ਼ ਕਰਨ ਤੋਂ ਆਵੇ, ਉਸ ਦਾ ਪਹਿਲਾ ਅੱਖਰ ਨਾਮ ਦੇ ਮੁੱਢ ਲਾਇਆ ਜਾਂਦਾ ਹੈ. ਜੇ ਅੰਮ੍ਰਿਤ ਸੰਸਕਾਰ ਹੋਵੇ, ਤਦ 'ਸਿੰਘ' ਸ਼ਬਦ ਨਾਮ ਦੇ ਅੰਤ ਹੋਣਾ ਜ਼ਰੂਰੀ ਹੈ.


ਨਾਮ ਦਾ ਕੀਰਤੱਨ. ਨਾਮ ਦਾ ਉੱਚਾਰਣ. ਨਾਮਜਪ. ਨਾਮਗਾਇਨ.


ਦੇਖੋ, ਅਮਰਕੋਸ਼.


ਨਾਮ ਦਾ ਸਿੱਧਾਂਤ, ਨਾਮ ਦਾ ਤਤ੍ਵ. ਨਾਮ ਦਾ ਭਾਵ (ਸਿੱਧਾਂਤ).