Meanings of Punjabi words starting from ਮ

ਵਿ- ਮਨ ਇੱਛਿਤ. ਮਨੇਛਿੱਤ. ਮਨਵਾਂਛਿਤ. "ਮਨਇਛਾ ਦਾਨ ਕਰਰ੍‍ਣ. (ਵਾਰ ਜੈਤ) ੨. ਕ੍ਰਿ. ਵਿ- ਮਨ ਦੀ ਇੱਛਾ (ਰੁਚਿ) ਅਨੁਸਾਰ.


ਵਿ- ਮਨਵਾਂਛਿਤ. ਮਨਲੋੜੀਂਦਾ "ਮਨਇਛਿਅੜਾ ਫਲੁ ਪਾਈਐ." (ਵਡ ਛੰਤ ਮਃ ੫)


ਮਨੇਛਿੱਤ. ਮਨ ਕਰਕੇ ਚਾਹਿਆ ਹੋਇਆ ਮਨਭਾਉਂਦਾ. "ਮਨਇੰਛਤ ਹੀ ਫਲ ਪਾਵਤ ਹੈਂ." (ਸਵੈਯੇ ਮਃ ੪. ਕੇ)


ਪੂਰ. ਸੰਗ੍ਯਾ- ਮਨੁਸ਼੍ਯ. ਆਦਮੀ "ਪਠੈਦਯੋ ਇਕ ਤਹਾਂ ਮਨਇਯਾ." (ਚਰਿਤ੍ਰ ੩੮੫) ੨. ਮੰਨਣ ਵਾਲਾ। ੩. ਮੰਨਦਾ ਹੈ. "ਧਨਵੰਤਾ ਅਰੁ ਨਿਰਧਨ, ਮਨਈ ਤਾਂਕੀ ਕਛੂ ਨ ਕਾਨੀ ਰੇ." (ਬਿਲਾ ਕਬੀਰ)


ਸੰ. ਮਨਸਾਦਾਨ ਕਰਾ. ਦਾਨ ਦਾ ਸੰਕਲਪ ਕਰਨਾ. "ਦਸ ਹਜਾਰ ਗਾਈ ਭਲੇ ਮਨਹਿ ਮਨਸ ਕਰ ਦੀਨ." (ਕ੍ਰਿਸਨਾਵ)


ਅ਼. [منصب] ਸੰਗ੍ਯਾ- ਨਸਬ (ਕ਼ਾਇਮ) ਹੋਣ ਦੀ ਥਾਂ। ੨. ਅਹੁਦਾ. ਅਧਿਕਾਰ. ਰੁਤਬਾ.


ਮਨਸਬ (ਅਹੁਦਾ) ਰੱਖਣ ਵਾਲਾ. ਅਧਿਕਾਰੀ.


ਵਿ- ਮਾਨਸ. ਮਨ ਦਾ। ੨. ਮਨ ਕਰਕੇ. "ਮਨਸਾ ਕਰਿ ਸਿਮਰੰਤ ਤੁਝੈ ਨਰ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਇੱਛਾ. ਕਾਮਨਾ. "ਮਨਸਾ ਧਾਰਿ ਜੋ ਘਰਿ ਤੇ ਆਵੈ." (ਮਾਝ ਮਃ ੫) ੪. ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ। ੫. ਬ੍ਰਹਮਵੈਵਰਤ ਅਨੁਸਾਰ ਕਸ਼੍ਯਪ ਦੀ ਪੁਤ੍ਰੀ, ਵਾਸੁਕਿਨਾਗ ਦੀ ਭੈਣ ਅਤੇ ਆਸ੍ਤੀਕ ਦੀ ਮਾਤਾ, ਜੋ ਪੇਟਬਲ ਚਲਣ ਵਾਲੇ ਜ਼ਹਿਰੀਲੇ ਜੰਤੂਆਂ ਤੋਂ ਰਖ੍ਯਾ ਕਰਨ ਵਾਲੀ ਮੰਨੀ ਗਈ ਹੈ. ਇਸ ਦਾ ਨਾਮ "ਵਿਸਹਰਾ" ਭੀ ਹੈ, ਇਸ ਦੀ ਪੂਜਾ ਹਾੜ ਦੀ ਪੰਚਮੀ ਨੂੰ ਮਿੱਟੀ ਦਾ ਸੱਪ ਬਣਾਕੇ ਕੀਤੀ ਜਾਂਦੀ ਹੈ.#ਮਹਾਭਾਰਤ ਵਿੱਚ ਕਥਾ ਹੈ ਕਿ ਜਰਤਕਾਰੁ ਵਡਾ ਉੱਤਮ ਰਿਖੀ ਸੀ. ਇੱਕ ਵਾਰ ਓਹ ਵਿਚਰਦਾ ਹੋਇਆ ਅਜੇਹੇ ਥਾਂ ਆਣ ਪੁੱਜਾ, ਜਿੱਥੇ ਕਈ ਆਦਮੀ ਬਿਰਛਾਂ ਨਾਲ ਮੂਧੇ ਲਟਕ ਰਹੇ ਸੀ. ਪੁੱਛਣ ਤੋਂ ਪਤਾ ਲੱਗਾ ਕਿ ਉਹ ਜਰਤਕਾਰੁ ਦੇ ਹੀ ਬਜ਼ੁਰਗ ਹਨ, ਅਰ ਜਰਤਕਾਰੁ ਦੇ ਸੰਤਾਨ ਨਾ ਹੋਣ ਕਾਰਣ ਉਨ੍ਹਾਂ ਦੀ ਇਹ ਦੁਰਗਤਿ ਹੋਈ ਹੈ. ਇਸ ਪੁਰ ਜਰਤਕਾਰੁ ਨੇ ਵਾਸੁਕਿ ਦੀ ਭੈਣ (ਮਨਸਾ) ਵਿਆਹੀ, ਜਿਸ ਤੋਂ ਆਸ੍ਤੀਕ ਜਨਮਿਆ. ਰਾਜਾ ਜਨਮੇਜਯ ਦੇ ਸਰਪਮੇਧ ਜੱਰਾਸਮੇਂ ਆਸ੍ਤੀਕ ਨੇ ਹੀ ਵਿੱਚ ਪੈਕੇ ਸੱਪਾਂ ਦੀ ਜਾਨ ਬਚਾਈ ਸੀ. ਦੇਖੋ ਆਸਤੀਕ। ੬. ਅ਼. [منشا] । ਮਨਸ਼ਾ. ਮਕ਼ਸਦ. ਇਰਾਦਾ। ੭. ਨਿਯਮ। ੮. ਅ਼. [منصع] ਮਨਸਅ਼. ਸੰਗਤਿ. ਸੁਹਬਤ. "ਜੈਸੀ ਆਸਾ. ਤੈਸੀ ਮਨਸਾ." (ਸੂਹੀ ਛੰਤ ਮਃ ੧) ੯. ਸਭਾ. ਮਜਲਿਸ। ੧੦. ਮਨੁਸ਼੍ਯ ਲਈ ਭੀ ਮਨਸਾ ਸ਼ਬਦ ਆਇਆ ਹੈ. "ਮਨ ਕਾ ਕਹਿਆ ਮਨਸਾ ਕਰੈ." (ਬਿਲਾ ਅਃ ਮਃ ੧)