Meanings of Punjabi words starting from ਰ

ਸ਼੍ਰੀ ਰਾਮਚੰਦ੍ਰ ਜੀ. ਦੇਖੋ, ਰਾਮ ੩.


ਰਾਮਚੰਦ੍ਰ ਜੀ ਦਾ ਰਾਜਦੰਡ, ਜਿਸ ਤੋਂ ਪ੍ਰਜਾ ਸ਼ਾਂਤਿ ਨਾਲ ਰਹਿਂਦੀ ਸੀ ਅਰ ਦੁਸਟਾਂ ਨੂੰ ਭੈ ਹੁੰਦੀ ਸੀ. ਭਾਵ- ਹਰਿਨਾਮਰੂਪ ਰਾਮਦੰਡ.#"ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ।#ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥"#(ਬਿਲਾ ਮਃ ੫)


ਰਾਮਚੰਦ੍ਰ ਨੇ. "ਰਾਮਚੰਦਿ ਮਾਰਿਉ ਅਹਿ ਰਾਵਣੁ." (ਸਿਧਗੋਸਟਿ)


ਦੇਖੋ, ਰਾਮ ੩.


ਕਰਤਾਰ ਦੇ ਸੇਵਕ. ਹਰਿਜਨ. "ਰਾਮਜਨ ਗੁਰਮਤਿ ਰਾਮ ਬੋਲਾਇ." (ਰਾਮ ਮਃ ੪)


ਦੇਵਦਾਸੀ. ਮਾਤਾ ਪਿਤਾ ਵੱਲੋਂ ਦੇਵਮੰਦਿਰ ਨੂੰ ਚੜ੍ਹਾਈ ਕਨ੍ਯਾ, ਜੋ ਮੰਦਿਰ ਦੀ ਸੇਵਾ ਕਰੇ। ੨. ਵੇਸ਼੍ਯਾ ਲਈ ਵ੍ਯੰਗ ਅਰਥ ਨਾਲ ਥਾਪਿਆ ਨਾਮ.#ਬਹੂ ਰਾਮਜਨੀ ਤਹਿ" ਨਾਚਤ ਹੈਂ." (ਕ੍ਰਿਸਨਾਵ)#ਲੇ ਰਾਖਿਓ ਰਾਮਜਨੀਆ ਨਾਉ." (ਆਸਾ ਕਬੀਰ)#੩. ਰਾਮਜਨਾਂ ਨੇ. ਹਰਿਜਨਾਂ ਨੇ. "ਰਾਮਜਨੀ ਕੀਨੀ ਖੰਡ ਖੰਡ." (ਰਾਮ ਮਃ ੫)


ਦੇਖੋ, ਰਾਮਜਨੀ ੨.


ਰਾਮ- ਜਾਯਾ. ਰਾਮਚੰਦ੍ਰ ਜੀ ਦੀ ਮਾਤਾ ਕੌਸ਼ਲ੍ਯਾ ਰਾਮੋ ਜਾਯਤੇ ਯਸ੍ਯਾਂ ਸਾ. "ਅਬ ਰਾਮਜਯਾ ਪਰ ਬਾਤ ਗਈ." (ਰਾਮਾਵ)


ਕਰਤਾਰ ਦਾ ਨਾਮਰੂਪ ਜਲ. "ਅਬ ਮੋਹਿ ਜਲਤ ਰਾਮਜਲੁ ਪਾਇਆ." (ਗਉ ਕਬੀਰ)