Meanings of Punjabi words starting from ਗ

ਦੇਖੋ, ਗਿਲ। ੨. ਦੇਖੋ, ਗਿਰਿ। ੩. ਸੰ. गिर ਵਾਕ੍ਯ. ਬਾਣੀ.


ਸੰ. गृहस्थ ਗ੍ਰਿਹਸ੍‍ਥ. ਵਿ- ਘਰ ਵਿੱਚ ਰਹਿਣ ਵਾਲਾ. ਘਰਬਾਰੀ. "ਨਾਮ ਵਸਿਆ ਜਿਸੁ ਅੰਤਰਿ ਪਰਵਾਣ ਗਿਰਸਤ ਉਦਾਸਾ ਜੀਉ." (ਮਾਝ ਮਃ ੫) ਉਹ ਗ੍ਰਿਹਸਥੀ ਅਤੇ ਉਦਾਸੀ ਮਕ਼ਬੂਲ ਹੈ। ੨. ਸੰਗ੍ਯਾ- ਗ੍ਰਿਹਸਥ ਆਸ਼੍ਰਮ। ੩. ਵਿ- ਗ੍ਰਸਿਤ. ਗ੍ਰਸਿਆ ਹੋਇਆ. "ਰੋਗਗਿਰਸਤ ਚਿਤਾਰੇ ਨਾਉਂ" (ਗਉ ਮਃ ੫) ਰੋਗਗ੍ਰਸਿਤ ਚਿਤਾਰੇ ਨਾਉ.


ਸੰ. गृहस्थिन ਗ੍ਰਿਹਸ੍‍ਥੀ. ਘਰ ਵਿੱਚ ਇਸਥਿਤ ਹੋਣ ਵਾਲਾ. ਘਰਬਾਰੀ. ਗ੍ਰਿਹੀ. "ਗਿਰਸਤੀ ਗਿਰਸਤਿ ਧਰਮਾਤਾ." (ਸ੍ਰੀ ਅਃ ਮਃ ੫) ੨. ਗ੍ਰਿਹਸ੍‍ਥ ਆਸ਼੍ਰਮ. ਦੇਖੋ, ਗਿਰਸਤ. "ਤਜੈ ਗਿਰਸਤੁ ਭਇਆ ਬਨਵਾਸੀ." (ਬਿਲਾ ਅਃ ਮਃ ੪)


ਸੰ. गृह ਗ੍ਰਿਹ. ਸੰਗ੍ਯਾ- ਘਰ. ਰਹਿਣ ਦਾ ਅਸਥਾਨ.। ੨. ਗ੍ਰਿਹਸਥਾਸ਼੍ਰਮ. "ਵਿਚੇ ਗਿਰਹ ਉਦਾਸ." (ਵਾਰ ਸਾਰ ਮਃ ੪) ੩. ਫ਼ਾ. [گرہ] ਗੱਠ. ਗ੍ਰੰਥਿ. "ਗਿਰਹਾ ਸੇਤੀ ਮਾਲੁ ਧਨੁ." (ਜਪੁ)#"ਮੋਹਮਗਨ ਲਪਟਿਓ ਭ੍ਰਮਗਿਰਹ." (ਰਾਮ ਮਃ ੫) ੪. ਤਿੰਨ ਉਂਗਲ ਪ੍ਰਮਾਣ (ਗਜ਼ ਦਾ ਸੋਲਵਾਂ ਹਿੱਸਾ) ੫. ਦੇਖੋ, ਗ੍ਰਹ.


ਦੇਖੋ, ਗਿਰਹ ੨, ਅਤੇ ਗਿਰਿਹਾ.


ਸੰ. गृहिन ਗ੍ਰਿਹੀ. ਵਿ- ਗ੍ਰਿਹਸਥੀ. "ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?" (ਮਲਾ ਮਃ ੩) ੨. ਗ੍ਰਹ ਹੀ. ਘਰ ਹੀ. "ਗਿਰਹੀ ਮਹਿ ਸਦਾ ਹਰਿਜਨ ਉਦਾਸੀ." (ਸੋਰ ਮਃ ੩)