Meanings of Punjabi words starting from ਜ

ਕ੍ਰਿ- ਗ੍ਯਾਨ ਪ੍ਰਾਪਤ ਕਰਨਾ. ਸਮਝਣਾ. "ਜਾਣਿਆ ਅਨੰਦੁ ਸਦਾ ਗੁਰੁ ਤੇ." (ਅਨੰਦੁ) "ਜਾਣੋ ਪ੍ਰਭੁ ਜਾਣੋ ਸੁਆਮੀ." (ਰਾਮ ਛੰਤ ਮਃ ੫)


ਜਾਣਦੇ ਹਨ. "ਮੂਰਖ ਸਚੁ ਨ ਜਾਣਨੀ." (ਵਾਰ ਆਸਾ)


ਵਿ- ਜਾਣਨ ਵਾਲਾ. ਗ੍ਯਾਤਾ. "ਸਭਕਿਛੁ ਜਾਣਲਾ." (ਵਾਰ ਰਾਮ ੨. ਮਃ ੫)