Meanings of Punjabi words starting from ਬ

ਸੰ. वर्जन. ਵਰ੍‍ਜਨ. ਰੋਕਣਾ. ਹਟਾਉਣਾ। ੨. ਨਿਸੇਧ ਕਰਨਾ. ਰੱਦ ਕਰਨਾ.


ਸੰਗ੍ਯਾ- ਜਬਰਦਸ੍ਤੀ. "ਇਹ ਸਾਥ ਕਰੈਂ ਹਿਤਵਾ ਬਰਜੋਰੀ." (ਕ੍ਰਿਸਨਾਵ) ੨. ਕ੍ਰਿ. ਵਿ- ਜਬਰਦਸ੍ਤੀ ਨਾਲ. ਜਬਰਨ.


ਦੇਖੋ, ਬਟਲੋਹਾ. "ਦੇਗ ਕਰਾਹੇ ਬਡ ਬਰਟੋਹੇ. (ਗੁਪ੍ਰਸੂ)


ਸੰ. ਵਰ੍‍ਣ. ਸੰਗ੍ਯਾ- ਰੰਗ। ੨. ਜਾਤਿ। ੩. ਅਕ੍ਸ਼੍‍ਰ. ਅੱਖਰ। ੪. ਦੇਖੋ, ਵਰਣ.


ਦੇਖੋ, ਵਰਣਸੰਕਰ.