Meanings of Punjabi words starting from ਭ

ਸੰਗ੍ਯਾ- ਭੋਗ੍ਯ ਪਦਾਰਥ. ਮਿੱਠਾ ਪਾਕੇ ਕੁੱਟੇ ਹੋਏ ਤਿਲ। ੨. ਥੋਥੇ ਲਈ ਭੀ ਭੁੱਗਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਦਾਣੇ ਭੁੱਗੇ ਹੋਗਏ ਹਨ, ਕੰਧ ਰੋਹੀ ਨੇ ਭੁੱਗੀ ਕਰ ਦਿੱਤੀ ਹੈ। ੩. ਚੂਰਾ. ਚੂਰਣ.


ਕ੍ਰਿ- ਖਵਾਉਣਾ। ੨. ਭੋਗ ਕਰਾਉਣਾ.


ਵਿ- ਭੋਕ੍ਤਾ. ਭੋਗਣ ਵਾਲਾ. "ਹੈ ਭੁਗੀਆ ਧਰਨੀਧਰ ਨਾਊਂ." (ਕ੍ਰਿਸਨਾਵ)


ਦੇਖੋ, ਭੂਚਾਲ.