Meanings of Punjabi words starting from ਮ

ਦੇਖੋ, ਮਨੁਸਾਈ.


(कर्मणा). ਕ੍ਰਿ. ਵਿ- ਤ੍ਰਿਤੀਯਾ ਵਿਭਕ੍ਤਿ. (ਮਾਰੂ ਕਬੀਰ) ਮਨ ਵਾਣੀ ਸ਼ਰੀਰ ਕਰਕੇ. ਦਿਲ ਜ਼ਬਾਨ ਅਤੇ ਆ਼ਮਲ ਤੋਂ.


ਸੰਗ੍ਯਾ- ਮਨ ਵਿੱਚ ਪੈਦਾ ਹੋਣ ਵਾਲਾ, ਕਾਮ. ਮਨੋਜ. ਮਨਮਥ.


ਲਹੌਰ ਦਾ ਵਪਾਰੀ. ਜਿਸ ਨੂੰ ਭਾਈ ਭਗੀਰਥ ਦੀ ਸੰਗਤਿ ਤੋਂ, ਪ੍ਰੇਮ ਜਾਗਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਦਾ ਸਿੱਖ ਹੋਇਆ. ਇਹ ਗੁਰੂਸਾਹਿਬ ਦੀ ਆਗ੍ਯਾ ਨਾਲ ਸੰਗਲਾਦੀਪ ਵਪਾਰ ਲਈ ਗਿਆ ਅਰ ਉਥੇ ਗੁਰਮਤ ਦਾ ਪ੍ਰਚਾਰ ਕੀਤਾ. ਸੰਗਲਾਦੀਪ ਦੇ ਰਾਜੇ ਨੂੰ ਭੀ ਮਨਸੁਖ ਦੀ ਸੰਗਤਿ ਨਾਲ ਗੁਰਬਾਣੀ ਦਾ ਪ੍ਰੇਮ ਜਾਗਿਆ ਅਤੇ ਗੁਰੂ ਨਾਨਕਦੇਵ ਦੀ ਸਿੱਖੀ ਧਾਰਨ ਕੀਤੀ.


ਅ਼. [منسوُخ] ਵਿ- ਨਸਖ਼ (ਨਿਸੇਧ) ਕਰਨ ਦਾ ਭਾਵ. ਖੰਡਨ. ਰੱਦ.


ਅ਼. [منسوُب] ਵਿ- ਨਿਸਬਤ (ਸੰਬੰਧ) ਰੱਖਣ ਵਾਲਾ। ੨. ਜਿਸ ਦੀ ਮੰਗਣੀ (ਸਗਾਈ) ਹੋ ਗਈ ਹੈ.


ਅ਼. [منصوُبہ] ਸੰਗ੍ਯਾ- ਨਸਬ (ਕ਼ਾਇਮ) ਕੀਤੀ ਹੋਈ ਬਾਤ। ੨. ਕਿਸੇ ਕੰਮ ਦੀ ਤਦਬੀਰ.