Meanings of Punjabi words starting from ਰ

ਖ਼ਾ ਬੰਦੂਕ। ੨. ਪਿਸਤੌਲ। ੩. ਕਰਾਬੀਨ.


ਦੇਖੋ, ਤਾਰਕ ੫.


ਖ਼ਾ ਮੱਛੀ। ੨. ਘੀਆ ਤੋਰੀ. ਚਿਕਨੀ ਤੋਰੀ. Lufa.


ਸੀਤਾ. ਜਾਨਕੀ.


ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮਾਸੀ ਦਾ ਸੁਪੁਤ੍ਰ ਪ੍ਰਤਾਪੀ ਸਾਧੂ. ਇਸ ਦਾ ਅਸਥਾਨ ਕੁਸੂਰ ਪਾਸ ਬਹੁਤ ਪ੍ਰਸਿੱਧ ਹੈ.


ਇਹ ਕੁਰੁਖੇਤ੍ਰ ਦਾ ਬ੍ਰਾਹਮਣ ਸੀ. ਦਸ਼ਮੇਸ਼ ਦਾ ਸਿੱਖ ਹੋਕੇ ਇਸ ਨੇ ਮੰਗਣਾ ਤਿਆਗ ਦਿੱਤਾ ਅਰ ਗੁਰਮੁਖਾਂ ਦੀ ਸ਼੍ਰੇਣੀ ਵਿੱਚ ਗਿਣਿਆ ਗਿਆ.


ਠਾਕੁਰਦ੍ਵਾਰਾ. ਦੇਵਮੰਦਿਰ. ਦੇਵਾਲਯ। ੨. ਰਾਮਸਨੇਹੀ ਸਾਧਾਂ ਦਾ ਡੇਰਾ.


ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍‍ਥ" ਸੀ.


ਸਿੱਖ ਕੌਮ ਦੇ ਚੌਥੇ ਪਾਤਸ਼ਾਹ, ਜਿਨ੍ਹਾਂ ਦਾ ਜਨਮ ਸੋਢੀ ਹਰਿਦਾਸ ਜੀ ਦੇ ਘਰ ਮਾਤਾ ਦਯਾਕੌਰ ਦੇ ਉਦਰ ਤੋਂ ੨੬ ਅੱਸੂ (ਕੱਤਕ ਵਦੀ ੨) ਸੰਮਤ ੧੫੯੧ (ਸਨ ੧੫੩੪) ਨੂੰ ਲਹੌਰ ਚੂੰਨੀਮੰਡੀ ਵਿੱਚ ਹੋਇਆ. ਗੁਰਸਿੱਖ ਹੋਣ ਤੋਂ ਪਹਿਲਾਂ ਇਨ੍ਹਾਂ ਦਾ ਨਾਮ ਜੇਠਾ ਸੀ. ੨੨ ਫੱਗੁਣ ਸੰਮਤ ੧੬੧੦ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੁਪੁਤ੍ਰੀ ਬੀਬੀ ਭਾਨੀ ਜੀ ਨਾਲ ਇਨ੍ਹਾਂ ਦੀ ਸ਼ਾਦੀ ਹੋਈ. ਆਪ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗ੍ਯਾ ਨਾਲ ਗੁਮਟਾਲਾ ਸੁਲਤਾਨਵਿੰਡ ਆਦਿ ਪਿੰਡਾਂ ਪਾਸ ਸੰਮਤ ੧੬੩੧ ਵਿੱਚ ਇੱਕ ਪਿੰਡ ਬੰਨ੍ਹਿਆ, ਜਿਸ ਦਾ ਨਾਉਂ ਗੁਰੂ ਕਾ ਚੱਕ ਰੱਖਿਆ ਅਰ ਉਸ ਦੇ ਪੂਰਵ ਵੱਲ ਇੱਕ ਕੱਚਾ ਤਾਲ ਖੁਦਵਾਇਆ. ਇਸ ਪਿੰਡ ਦਾ ਨਾਉਂ ਸ਼੍ਰੀ ਗੁਰੂ ਅਰਜਨਦੇਵ ਦੇ ਸਮੇਂ "ਰਾਮਦਾਸਪੁਰ" ਅਤੇ ਤਾਲ ਦਾ "ਅਮ੍ਰਿਤਸਰ" ਹੋਇਆ.#ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਸ਼੍ਰੀ ਰਾਮਦਾਸ ਜੀ ਦੀ ਘਾਲ ਪਰਣ ਹੋਈ ਦੇਖੀ, ਤਦ ਪ੍ਰਸੰਨ ਹੋਕੇ ੨. ਅੱਸੂ ਸੰਮਤ ੧੬੩੧ (ਸਨ ੧੫੭੪) ਨੂੰ ਗੁਰੁਤਾ ਬਖਸ਼ੀ.#ਗੁਰੂ ਰਾਮਦਾਸ ਜੀ ਦੇ ਤਿੰਨ ਪੁਤ੍ਰ, ਸ਼੍ਰੀਮਤੀ ਭਾਨੀ ਜੀ ਤੋਂ ਉਪਜੇ, ਪ੍ਰਿਥੀਚੰਦ, ਮਹਾਦੇਵ ਅਤੇ ਸ਼੍ਰੀ ਗੁਰੂ ਅਰਜਨਦੇਵ ਜੀ. ੨. ਅੱਸੂ (ਭਾਦੋਂ ਸੁਦੀ ੩) ਸੰਮਤ ੧੬੩੮ (ਸਨ ੧੫੮੧) ਨੂੰ ਗੋਇੰਦਵਾਲ ਜੋਤੀ ਜੋਤਿ ਸਮਾਏ. ਆਪ ਨੇ ੭. ਵਰ੍ਹੇ ਗੁਰਿਆਈ ਕੀਤੀ. ਅਰ ਸਾਰੀ ਅਵਸਥਾ ੪੬ ਵਰ੍ਹੇ ੧੧. ਮਹੀਨੇ ੭. ਦਿਨ ਭੋਗੀ. "ਇਕ ਅਰਦਾਸਿ ਭਾਟ ਕੀਰਤਿ ਕੀ, ਗੁਰ ਰਾਮਦਾਸ ਰਾਖਹੁ ਸਰਣਾਈ." (ਸਵੈਯੇ ਮਃ ੪. ਕੇ)


ਸ਼੍ਰੀ ਅਮ੍ਰਿਤਸਰ. "ਕਸਮਲ ਜਾਹਿ ਨਾਇਐ ਰਾਮਦਾਸ ਸਰ." (ਫੁਨਹੇ ਮਃ ੫) ੨. ਕਰਤਾਰ ਦੇ ਸੇਵਕ (ਸਾਧੁਜਨ), ਜੋ ਸਰੋਵਰਰੂਪ ਹਨ.


ਰਾਮਦਾਸ ਸਰੋਵਰ ਵਿੱਚ. "ਰਾਮਦਾਸ ਸਰਵਰਿ ਨ੍ਹਾਤ." (ਸਰ ਮਃ ੫)