Meanings of Punjabi words starting from ਵ

ਸੰ. ਵਾਲਮੀ੍ਕ. ਵਾਲਮੀ੍ਕਿ ਰਿਖੀ ਦਾ ਬਣਾਇਆ ਹੋਇਆ ਰਾਮਾਯਣ. ਦੇਖੋ, ਬਾਲਮੀਕ ਰਾਮਾਯਣ ਅਤੇ ਰਾਮਾਯਣ.


ਸੰ. ਵਾਲਮੀ੍ਕਿ. ਰਾਮਾਯਣ ਦਾ ਕਰਤਾ ਇੱਕ ਰਿਖੀ. ਦੇਖੋ, ਬਾਲਮੀਕਿ.


ਦੁੱਖ ਕਲੇਸ਼ ਦਾ ਹੋਣਾ ਅਤੇ ਜਰਾ ਨੁਕਸਾਨ ਭੀ ਨਾ ਪਹੁਚਣਾ. ਰੋਗ ਅਤੇ ਦੁੱਖ ਸਮੇਂ ਵਿੰਗੇ ਹੋ ਜਾਂਦੇ ਹਨ. ਹੋਰ ਕਿਸੇ ਅੰਗ ਨੂੰ ਹਾਨੀ ਪਹੁਚਣੀ ਤਾਂ ਇੱਕ ਪਾਸੇ ਰਹੀ, ਵਾਲ ਭੀ ਵਿੰਗਾ ਨਾ ਹੋਣਾ. "ਵਿਚਿ ਕਰਤਾਪੁਰਖੁ ਖਲੋਆ। ਵਾਲੁ ਨ ਵਿੰਗਾ ਹੋਆ ॥ (ਸੋਰ ਮਃ ੫)


ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ.


ਅ਼. [والِد] ਸੰਗ੍ਯਾ- ਪਿਤਾ. ਬਾਪ.