Meanings of Punjabi words starting from ਕ

ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ.


ਸੰ. कारुण्य ਕਾਰੁਣ੍ਯ. ਸੰਗ੍ਯਾ- ਕ੍ਰਿਪਾਲਤਾ. ਰਹਮ. "ਛੋਰਦਯੋ ਮੁਹਿ ਕੈ ਕਰਨਾਈ।" (ਕ੍ਰਿਸਨਾਵ) ੨. ਅ਼. [قرنا- کرنائے] ਕ਼ਰਨਾ. ਤੁਰ੍ਹੀ. "ਡਫ ਸੋਂ ਮੁਰਲੀ ਕਰਨਾਈ." (ਨਾਪ੍ਰ) "ਸੰਖ ਢੋਲ ਕਰਨਾਏਂ ਗਾਜੀ." (ਚਰਿਤ੍ਰ ੯੭) ਦੇਖੋ, ਅੰ. Cornet.


ਦੇਖੋ, ਕਰਣਾਟਕ। ੨. ਹਥਫੇਰੀ. ਹੱਥ ਦੀ ਫੁਰਤੀ.


ਪੰਜਾਬ ਦਾ ਇੱਕ ਜ਼ਿਲਾ, ਜੋ ਅੰਬਾਲੇ ਦੀ ਕਮਿਸ਼ਨਰੀ ਵਿੱਚ ਹੈ. ਲੋਕਾਂ ਦਾ ਇਹ ਖ਼ਿਆਲ ਹੈ ਕਿ ਇਹ ਕਰਣ ਨੇ ਵਸਾਇਆ ਹੈ (ਕਰਣਾਲਯ).#ਬੰਦਾ ਬਹਾਦੁਰ ਨੇ ਸਨ ੧੭੦੯ ਵਿੱਚ ਕਰਨਾਲ ਫ਼ਤੇ ਕੀਤਾ. ਸ਼੍ਰੀ ਗੁਰੂ ਨਾਨਕ ਦੇਵ ਇਸ ਸ਼ਹਿਰ ਦਿੱਲੀ ਨੂੰ ਜਾਂਦੇ ਹੋਏ ਵਿਰਾਜੇ ਹਨ. ਮਹੱਲਾ ਠਠੇਰਾਂ ਵਿੱਚ ਗੁਰਦ੍ਵਾਰਾ ਹੈ। ੨. ਉਹ ਬੰਦੂਕ, ਜੋ ਹੱਥ ਪੁਰ ਰੱਖਕੇ ਬਿਨਾ ਕਿਸੇ ਸਹਾਰੇ ਦੇ ਚਲਾਈ ਜਾਵੇ. ਇਸੇ ਦਾ ਨਾਉਂ "ਹਥਨਾਲ" ਹੈ.


ਕਰ੍‍ਣ (ਕੰਨ) ਵਿੱਚ. ਕਾਨ ਮੇ. "ਕਦੇ ਨ ਕਰਨਿ ਧਰਿਆ." (ਸ੍ਰੀ ਅਃ ਮਃ ੫) ੨. ਕਰਦੇ ਹਨ. "ਮੰਨੇ ਕਾ ਬਹਿ ਕਰਨਿ ਵੀਚਾਰੁ." (ਜਪੁ) ੩. ਕੀਤੇ ਗਏ ਹਨ.


ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍‍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)


ਸਤਿਗੁਰੂ ਨਾਨਕ ਦੇਵ ਜੀ ਦੀ ਕਾਜੀ ਰੁਕਨੁੱਦੀਨ ਨਾਲ ਜੋ ਗੋਸਟਿ ਹੋਈ ਹੈ, ਉਸ ਦਾ ਦੂਜਾ ਨਾਉਂ "ਕਰਨੀਨਾਮਾ" ਹੈ.


ਵਾ- ਕਰਣ- ਜੈਸੇ. ਕਰਣ ਦੀ ਤਰਾਂ. "ਕ੍ਰੁੱਧਕੈ ਜੁੱਧ ਕਰ੍ਯੋ ਕਰਨੈਸੇ." (ਚੰਡੀ ੧) ੨. ਕਰਣ ਸੇ. ਕਰਣ ਨਾਲ. "ਪਾਰਥ ਜ੍ਯੋਂ ਰਿਸਕੈ ਕਰਨੈਸੇ." (ਕ੍ਰਿਸਨਾਵ)