Meanings of Punjabi words starting from ਜ

ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)


ਗ੍ਯਾਨ ਕਰਵਾਇਆ. ਸਮਝਾਇਆ. "ਗੁਰਿ ਪੂਰੈ ਜਾਣਾਇਆ." (ਸੋਰ ਮਃ ੫)


ਗ੍ਯਾਨ ਕਰਵਾਉਂਦਾ ਹੈ। ੨. ਜਣਾਵੇਂ ਸਮਝਾਵੇਂ. "ਜਾ ਤੂ ਜਾਣਾਇਹ ਤਾ ਕੋਈ ਜਾਣੈ." (ਵਡ ਮਃ ੫)


ਗ੍ਯਾਨ ਕਰਾਵੈ. "ਜਾਣੀਐ ਜੇ ਆਪਿ ਜਾਣਾਵੈ." (ਸੂਹੀ ਛੰਤ ਮਃ ੧)


ਵਿ- ਵਿਦ੍ਵਾਨ. "ਗੁਰੁ ਕਉ ਜਾਣਿ ਨ ਜਾਣਈ, ਕਿਆ ਤਿਸੁ ਚਜੁ ਅਚਾਰੁ." (ਸ੍ਰੀ ਮਃ ੧) ੨. ਕ੍ਰਿ. ਵਿ- ਜਾਣਕੇ. ਸਮਝਕੇ.


ਵਿ- ਗ੍ਯਾਨੀ. ਜਾਣਨ ਵਾਲਾ. "ਸਭ ਜੀਆ ਕਾ ਹੈ ਜਾਣੀ." (ਵਾਰ ਬਿਹਾ ਮਃ ੪) "ਬਿਨੁ ਗੁਰ ਪੂਰੇ ਕੋਇ ਨ ਜਾਣੀ." (ਆਸਾ ਅਃ ਮਃ ੩) ੨. ਜਾਣ ਵਾਲਾ (ਵਾਲੀ). ੩. ਸਮਝੀ. ਮਾਲੂਮ ਕੀਤੀ.


ਜਾਣਨ ਵਾਲਾ. ਗ੍ਯਾਨੀ. ਗ੍ਯਾਤਾ. "ਜਾਣੀਅ ਅਕਲ ਗਤਿ." (ਸਵੈਯੇ ਮਃ ੨. ਕੇ) ਅ- ਕਲ (ਪਾਰਬ੍ਰਹਮ੍‍) ਦੀ ਗਤਿ ਦਾ ਗ੍ਯਾਤਾ.


ਵਿ- ਗ੍ਯਾਨਗ੍ਯਾਤਾ. ਸਰਵਗ੍ਯ.