Meanings of Punjabi words starting from ਤ

ਦੇਖੋ, ਤਾਕ ੮. "ਗੁਰੁ ਬਿਨੁ ਮਨਕਾ ਤਾਕੁ ਨ ਉਘੜੈ." (ਵਾਰ ਸਾਰ ਮਃ ੨) "ਖੁਲੈ ਭਰਮ ਤਾਕੁ." (ਵਾਰ ਰਾਮ ੨. ਮਃ ੫) ੨. ਦੇਖੋ, ਤਾਕ ੯.


ਦੇਖੋ, ਤਆ਼ਕੁਬ. ,


ਸਰਵ- ਉਸ ਦੇ. ਤਾਂਕੇ। ੨. ਤੱਕਦਾ ਹੈ. ਦੇਖੋ, ਤਕਣਾ. "ਛਾਇਆ ਧਨ ਤਾਕੈ." (ਤੁਖਾ ਬਾਰਹਮਾਹਾ)


ਪੂਰਣ ਨਿਪੁਣ. ਗੁਣਾਂ ਵਿੱਚ ਚੰਗੀ ਤਰਾਂ ਪੱਕਾ। ੨. ਪੂਰਾ ਅਦੁਤੀ. ਇੱਕੋ ਇੱਕ. ਦੇਖੋ, ਤਾਕ ੯. ਅਤੇ ੧੫. "ਵਰਤੈ ਤਾਕੋਤਾਕੁ." (ਵਾਰ ਆਸਾ)


ਦੇਖੋ, ਤਾਕ ੧੨.


ਫ਼ਾ. [تاخت] ਸੰਗ੍ਯਾ- ਦੌੜ. ਭਾਜ। ੨. ਫੌਜ ਦਾ ਹੱਲਾ। ੩. ਲੁੱਟ ਮਾਰ.


ਫ਼ਾ. [تاختن] ਕ੍ਰਿ- ਦੌੜਨਾ. ਨੱਠਣਾ। ੨. ਦੌੜਾਣਾ. ਨਠਾਉਣਾ.


ਤੂੰ ਦੌੜਿਆ. ਨੱਠਿਆ. ਦੇਖੋ, ਤਾਖ਼ਤਨ। ੨. ਭਾਜ. ਦੌੜ. ਭਾਵ- ਕੂਚ. ਧਾਵਾ. ਦੇਖੋ ਤਾਖ਼ਤ ਅਤੇ ਤਾਖ਼ਤਨ. "ਇਕਨੀ ਬਧੇ ਭਾਰ ਇਕਨਾ ਤਾਖਤੀ." (ਵਾਰ ਮਾਝ ਮਃ ੧)