Meanings of Punjabi words starting from ਬ

ਸੰ. ਵਰ੍‍ਣਨ. ਸੰਗ੍ਯਾ- ਕਥਨ. ਬਯਾਨ.


ਸੰਗ੍ਯਾ- ਵਾਯੁ (ਹਵਾ) ਵਿੱਚ ਉਡੀ ਹੋਈ ਰੇਣੁ (ਗਰਦ). ੨. ਦੇਖੋ, ਵਰਣਾ.


ਸੰਗ੍ਯਾ- ਵਰੁਣਦੇਵਤਾ ਦਾ ਸ਼ਸਤ੍ਰ ਫਾਸੀ. ਪਾਸ਼. (ਸਨਾਮਾ)


ਸੰਗ੍ਯਾ- ਵਰ੍‍ਣ (ਕਵਚ) ਦਾ ਅੰਤ ਕਰਨ ਵਾਲਾ. ਕਵਚਛੇਦਕ ਤੀਰ. (ਸਨਾਮਾ)


ਬਲਤ. ਬਲਦਾ. ਮਚਦਾ. "ਬਰਤ ਚਿਤਾ ਭੀਤਰ ਲੇ ਡਾਰੈਂ. (ਚਰਿਤ੍ਰ ੧੮੪) ੨. ਵਰਦਾ. ਵਿਵਾਹ ਕਰਤ. "ਏਕ ਪੁਰਖ ਤਬ ਤਾਂਹਿ ਬਰਤ ਭ੍ਯੋ." (ਚਰਿਤ੍ਰ ੨੫੫) ਵਿਆਹ ਕਰਦਾ ਭਇਆ। ੩. ਸੰ. ਵ੍ਰਤ. ਸੰਗ੍ਯਾ- ਉਪਵਾਸ. ਬਿਨਾ ਅਹਾਰ ਰਹਿਣ ਦਾ ਨਿਯਮ. "ਬਰਤ ਨੇਮ ਸੰਜਮ ਮਹਿ ਰਹਿਤਾ." (ਗਉ ਮਃ ੫) ੪. ਸੰ. ਵ੍ਰਿੱਤ- वृत्त्. ਵਤੁਲ. ਗੋਲ. ਭਾਵ ਬ੍ਰਹਮਾਂਡ. "ਦਿਨਸੁ ਰੈਣਿ ਬਰਤ ਅਰੁ ਭੇਦਾ." (ਗਊ ਅਃ ਮਃ ੫) ੫. ਸੰ. ਵਰ੍‍ਤ੍ਰ. ਰੱਸਾ. ਲੱਜ. "ਤਹਿ ਕੋ ਬਰਤ ਪਾਇ ਲਟਕਾਵਾ." (ਗੁਪ੍ਰਸੂ)


ਸੰਗ੍ਯਾ- ਭਾਂਡਾ. ਪਾਤ੍ਰ. ਸੰ- ਵਰ੍‍ਤਨ। ੨. ਵਰਤਾਉ. ਵਰਤੋਂ.


ਵਿ- ਵਰਤਾਉ ਕਰਨ ਵਾਲਾ। ੨. ਬਰਤਨ (ਭਾਂਡੇ) ਲੈ ਜਾਣ ਵਾਲਾ. ਦੇਖੋ, ਬਰਤਨ। ੩. ਸੰ. वर्त्मन- ਵਰ੍‍ਤਮ੍‍ਨ. ਫਿਰ ਜਾਣ ਵਾਲਾ. ਟਲ ਜਾਣ ਵਾਲਾ. "ਮੇਘ ਕੀ ਛਾਇਆ ਜੈਸੇ ਬਰਤਨਹਾਰ." (ਭੈਰ ਮਃ ੫)


ਸੰ. ਵਰ੍‍ਤਨੀ. ਸੰਗ੍ਯਾ- ਰਾਹ. ਮਾਰਗ। ੨. ਆਚਾਰ. ਕ੍ਰਿਯਾ. ਕਰਮਕਾਂਡ. "ਗੁਣਨਿਧਾਨ ਭਗਤਨ ਕਉ ਬਰਤਨਿ." (ਸੋਰ ਮਃ ੫)


ਵਿ- ਵਰ੍‍ਤਮਾਨ. ਉਹ ਸਮਾਂ, ਜੋ ਹੁਣ ਵਰ੍‍ਤ ਰਿਹਾ ਹੈ. ਜ਼ਮਾਨਾ ਹ਼ਾਲ.


ਫ਼ਾ. [برتر] ਵਿ- ਬਹੁਤ ਹੱਛਾ। ੨. ਬਹੁਤ ਉੱਚਾ। ੩. ਵਧੀਆ.