nan
ਅ਼. [منصوُر] ਵਿ- ਨਸਰ (ਸਹਾਇਤਾ) ਪ੍ਰਾਪਤ ਕਰਨ ਵਾਲਾ। ੨. ਫ਼ਤਹਮੰਦ. ਵਿਜਈ। ੩. ਸੰਗ੍ਯਾ- ਇੱਕ ਸੂਫ਼ੀ ਫ਼ਕੀਰ, ਜੋ ਸ਼ੈਖ ਹੁਸੈਨ ਬਿਨ ਹੱਲਾਜ ਦਾ ਪੁਤ੍ਰ ਸੀ. ਇਹ ਈਰਾਨ ਦੇ ਨਗਰ ਬੈਜ਼ੇ ਵਿੱਚ ਪੈਦਾ ਹੋਇਆ. ਇਸਨੇ ਸ਼ੁਸ੍ਤਰ ਨਿਵਾਸੀ ਸੁਹੇਲ ਤੋਂ ਵਿਦ੍ਯਾ ਪੜ੍ਹੀ ਅਤੇ ਉੱਤਮ ਕਵੀ ਹੋਗਿਆ.#ਅੱਬੁਲਹੁਸੈਨ ਸੂਰੀ ਅਤੇ ਜੁਦੈਨ ਬਗਦਾਦੀ ਸੁਫ਼ੀਆਂ ਦੀ ਸੰਗਤਿ ਤੋਂ ਇਸ ਨੂੰ ਵੇਦਾਂਤਮਤ ਦਾ ਪ੍ਰੇਮ ਜਾਗਿਆ ਅਰ ਬਸਰਾ ਨਿਵਾਸੀ ਉਮਰ ਅਦ੍ਵੈਤਵਾਦੀ ਪਾਸ ਰਹਿਕੇ ਪੱਕਾ ਵੇਦਾਂਤੀ ਬਣਗਿਆ.#ਦੇਸ਼ ਵਿੱਚ ਫਿਰਕੇ ਮਨਸੂਰ ਆਪਣੇ ਮਤ ਦਾ ਪ੍ਰਚਾਰ ਕਰਨ ਲੱਗਾ ਅਰ ਬਗਦਾਦ ਵਿੱਚ ਰਹਿਕੇ ਅਨੇਕ ਚੇਲੇ ਬਣਾਏ. ਇਹ ਬਿਨਾ ਸ਼ੰਕਾ "ਅਨਾਲ ਹੱਕ਼" (ਅਹੰ ਬ੍ਰਹਮਾਸਿਮ) ਆਖਿਆ ਕਰਦਾ ਸੀ. ਜਿਸ ਪੁਰ ਮੁਲਾਣਿਆਂ ਦੀ ਪ੍ਰੇਰਣਾ ਨਾਲ ਖ਼ਲੀਫ਼ਾ ਮੁਕ਼ਤਦਿਰ ਨੇ ੨੬ ਮਾਰਚ ਸਨ ੯੨੨ (ਸਨ ੩੦੯ ਹਿਜਰੀ) ਨੂੰ ਕੋਰੜਿਆਂ ਦੀ ਮਾਰ ਕਰਾਕੇ ਮਨਸੂਰ ਨੂੰ ਸੂਲੀ¹ ਚੜ੍ਹਵਾਕੇ ਮਰਵਾ ਦਿੱਤਾ ਅਰ ਲੋਬ ਭਸਮ ਕਰਵਾ ਦਿੱਤੀ.#ਮਨਸੂਰ ਦੇ ਮਨੋਹਰ ਵਾਕ ਹੁਣ ਭੀ ਅਦ੍ਵੈਤਵਾਦੀਆਂ ਦੇ ਮੰਤ੍ਰਰੂਪ ਹਨ. ਮਨਸੂਰ ਲਿਖਦਾ ਹੈ- "ਇਸ ਲੋਕ ਦੇ ਪਦਾਰਥਾਂ ਦਾ ਤ੍ਯਾਗ ਅਤੇ ਪਰਲੋਕ ਸੁਖਾਂ ਦੀ ਵਾਸਨਾ ਦਾ ਤ੍ਯਾਗ, ਪੂਰਣ ਸੰਨ੍ਯਾਸ ਹੈ. ਈਸ਼੍ਵਰ ਅਤੇ ਜੀਵ ਦੇ ਵਿੱਚ ਕੇਵਲ ਦੋ ਡਿੰਘ ਦੀ ਵਿੱਥ ਹੈ. ਇੱਕ ਡਗ ਲੋਕ ਅਤੇ ਦੂਜੀ ਪਰਲੋਕ ਤੋਂ ਉਠਾ ਲਓ, ਫੇਰ ਨਿਰਸੰਦੇਹ ਬ੍ਰਹਮ ਨਾਲ ਅਭੇਦਤਾ ਹੈ।" ੪. ਅੱਬਾਸ ਵੰਸ਼ੀ ਬਗਦਾਦ ਦਾ ਦੂਜਾ ਖ਼ਲੀਫ਼ਾ.
ਨਾਭੇ ਤੋਂ ਪੰਜ ਕੋਹ ਪੱਛਮ, ਰਿਆਸਤ ਪਟਿਆਲਾ, ਨਜਾਮਤ ਸੁਨਾਮ, ਥਾਣਾ ਭਵਾਨੀਗੜ੍ਹ ਦੇ ਨਗਰ "ਛੀਟਾਂਵਾਲਾ"¹ ਦਾ ਨਾਉਂ, ਜਿਸ ਨੂੰ ਮਨਸੂਰਅਲੀਖ਼ਾਂ ਕਾਕੜੇ ਵਾਲੇ ਰਾਜਪੂਤ ਨੇ ਵਸਾਇਆ ਸੀ. ਏਥੇ ਸ਼੍ਰੀ ਗੁਰੂ ਨਾਨਕ ਦੇਵ ਚੰਦਨਦਾਸ ਜਾੜੇ ਗੋਤ੍ਰ ਦੇ ਖਤ੍ਰੀ ਭਗਤ ਦੇ ਚੌਬਾਰੇ ਵਿੱਚ ਠਹਿਰੇ ਸਨ. ਇਹ ਪਵਿਤ੍ਰ ਥਾਂ ਜਾੜਿਆਂਵਾਲੀ ਹਵੇਲੀ ਅੰਦਰ ਹੈ. ਹੁਣ ਦੂਜੀ ਛੱਤ ਢਹਿ ਜਾਣ ਕਾਰਣ ਚੌਬਾਰਾ ਨਹੀਂ ਹੈ. ਕੁਝ ਪ੍ਰੇਮੀ ਸਿੱਖਾਂ ਨੇ ਇਸ ਗੁਰਦ੍ਵਾਰੇ ਨੂੰ ਸੁੰਦਰ ਬਣਾਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਅਸਥਾਪਨ ਦਾ ਪ੍ਰਬੰਧ ਕੀਤਾ ਸੀ, ਪਰ ਸਫਲ ਮਨੋਰਥ ਨਹੀਂ ਹੋਏ. ਰੇਲਵੇ ਸਟੇਸ਼ਨ ਛੀਟਾਂਵਾਲੇ ਤੋਂ ਪੌਣ ਮੀਲ ਦੱਖਣ ਪੂਰਵ ਹੈ.
ਦੇਖੋ, ਮਨਹਿ.
ਸੰਗ੍ਯਾ- ਮਨਮੁਖਤਾ. ਜੋ ਮਨ ਵਿੱਚ ਅਵਿਦ੍ਯਾ ਦੇ ਕਾਰਣ ਗੱਲ ਬੈਠ ਗਈ ਹੈ, ਉਸ ਨੂੰ ਭ੍ਯਾਗਣ ਵਿੱਚ ਜ਼ਿਦ.
ਮਨਹਠ ਨਾਲ. "ਮਨਹਠਿ ਕਰਮ ਕਮਾਂਵਦੇ ਨਿਤ ਨਿਤ ਹੋਹਿਖੁਆਰੁ." (ਸ੍ਰੀ ਅਃ ਮਃ ੩)
nan
ਵਿ- ਮਨੋਹਰ ਦਿਲ ਖਿੱਚਣ ਵਾਲਾ। ੨. ਸੰਗ੍ਯਾ- ਦੇਖੋ, ਕਬਿੱਤ। ੩. ਕਈ ਕਵੀਆਂ ਨੇ "ਬਿਸੇਖ" ਅਥਵਾ "ਨੀਲ" ਛੰਦ ਦਾ ਨਾਮ ਭੀ "ਮਨਹਰਣ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਪੰਜ ਭਗਣ ਅਤੇ ਇੱਕ ਗੁਰੂ. ਦੇਖੋ, ਬਿਸੇਖ ੩.
ਵਿ- ਦਿਲ ਖਿੱਚਣ ਵਾਲੀ। ੨. ਸੰਗ੍ਯਾ- ਇਕ ਛੰਦ, ਜਿਸ ਦੇ ਨਾਮ "ਮਰਹਟਾ", "ਮਰਹਰੀ" ਅਤੇ "ਮਾਰਹਾ" ਭੀ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ੨੯ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੧. ਮਾਤ੍ਰਾ ਪੁਰ, ਅੰਤ ਗੁਰੂ ਲਘੁ.#ਉਦਾਹਰਣ-#ਲਖ ਮੈ ਮਰਦਾਨਾ, ਉਰ ਬਿਸਮਾਨਾ,#ਗੁਰੂ ਰਿਦੈ ਇਹ ਜਾਨ,#ਬੂਝਾ ਪੁਨ ਸੋਈ, ਤੁਮ ਕੋ ਹੋਈ?#ਸਭ ਬਿਧਿ ਕਰੋ ਬਖਾਨ.#ਨਿਜ ਗਾਥ ਉਚਾਰੀ, ਪ੍ਰਭੂ ਅਗਾਰੀ,#ਸੁਨਹੁ ਉਧਾਰਕ ਮੇਰ,#ਜਬ ਜਨਕ ਬਿਦੇਹੀ, ਤਬ ਨਿਰਦੇਹੀ,#ਹੁਤੋ ਰਸੋਈ ਚੇਰ (ਨਾਪ੍ਰ)
मनोहारिन्. ਵਿ- ਮਨ ਚੁਰਾਉਣ ਵਾਲਾ.
ਅ਼. [منعہ] ਮਨਅ਼ਹ ਉਹ ਬੁਲੰਦੀ (ਉਚਿਆਈ), ਜਿੱਥੇ ਹੱਥ ਨਾ ਪਹੁੰਚ ਸਕੇ, ਮਨ੍ਹਾਂ, ਮੰਚਾਨ। ੨. ਛਿੱਕਾ. ਛੀਕਾ. ਛੱਤ ਨਾਲ ਲਟਕਾਇਆ ਪਾਤ੍ਰ- ਆਧਾਰ. "ਮਨਹਾ ਪਰ ਖਾਤ ਹੈਂ ਲੰਗਰ." (ਕ੍ਰਿਸਨਾਵ) ਛਿੱਕੇ ਉੱਪਰੋਂ ਲਾਹਕੇ ਢੀਠ ਬਾਲਕ ਮੱਖਣ ਖਾਂਦੇ ਹਨ। ੩. ਭਾਵ- ਮੰਚ. ਪਲੰਘ. "ਮਨਹਾਤਰ ਤ੍ਰਿਯ ਜਾਰ ਛੁਪਾਯੋ." (ਚਰਿਤ੍ਰ ੩੧੮)
ਮਹਨਠ ਕਰਕੇ. "ਰੇਚਕ ਕੁੰਭਕ ਪੂਰਕ ਮਨਹਾਠੀ." (ਮਾਰੂ ਸੋਲਹੇ ਮਃ ੧) ੨. ਵਿ- ਮਨ- ਹਠ ਕਰਨ ਵਾਲਾ.