ਸ਼੍ਰੀ ਗੁਰੂ ਰਾਮਦਾਸ ਜੀ ਦੇ ਜਾਨਸ਼ੀਨ ਸਤਿਗੁਰੂ। ੨. ਦੇਖੋ, ਰਮਦਾਸ ਕੇ। ੩. ਰਾਮਸਨੇਹੀ ਬੈਰਾਗੀਆਂ ਦੀ ਇੱਕ ਸ਼ਾਖਾ, ਜਿਸ ਦਾ ਮੁੱਖ ਅਰਥਾਨ ਪਿੰਡ ਖੇੜਾਪਾ (ਮਾਰਵਾੜ) ਵਿੱਚ ਹੈ. ਇਸ ਸੰਪ੍ਰਦਾਯ ਦਾ ਮੁਖੀਆ ਰਾਮਦਾਸ ਢੇਢ ਜਾਤਿ ਦਾ ਸੀ, ਜੋ ਰਾਮਦੇਵ ਨਾਮਕ ਰਾਮਸਨੇਹੀ ਸਾਧੂ ਦਾ ਚੇਲਾ ਹੋਗਿਆ, ਜਿਸ ਤੋਂ ਇਹ ਪੰਥ ਚੱਲਿਆ. ਰਾਮਦਾਸ ਕੇ ਭੂਖਣ ਅਤੇ ਸੁੰਦਰ ਵਸਤ੍ਰ ਪਹਿਰਨੇ ਅਯੋਗ ਨਹੀਂ ਸਮਝਦੇ. ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪੀਣਾ ਅਪਵਿਤ੍ਰ ਨਹੀਂ ਮੰਨਦੇ. ਇਨ੍ਹਾਂ ਵਿੱਚੋਂ ਕਈ ਖੇਤੀ ਦਾ ਕੰਮ ਕਰਦੇ ਹਨ.
ਸ਼੍ਰੀ ਗੁਰੂ ਰਾਮਦਾਸ ਜੀ ਦੇ ਤਨਯ (ਪੁਤ੍ਰ) ਸ਼੍ਰੀ ਗੁਰੂ ਅਰਜਨਦੇਵ ਜੀ.
ਅਮ੍ਰਿਤਸਰ ਨਗਰ. ਗੁਰੂ ਕਾ ਚੱਕ.#"ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ." (ਫੁਨਹੇ ਮਃ ੫) ਇਸ ਸ਼ਹਿਰ ਦਾ ਨਾਮ ਸਤਿਗੁਰੂ ਅਰਜਨਦੇਵ ਨੇ ਰਾਮਦਾਸ ਪੁਰ ਰੱਖਿਆ ਹੈ, ਪਰ ਸਰੋਵਰ ਦੀ ਪ੍ਰਸਿੱਧੀ ਕਾਰਣ ਅਮ੍ਰਿਤਸਰ ਹੋ ਗਿਆ ਹੈ.
ਰਾਮ ਦੇ ਦਾਸ ਨੇ। ੨. ਸਤਿਗੁਰੂ ਰਾਮਦਾਸ ਜੀ ਨੇ. "ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ." (ਸਵੈਯੇ ਮਃ ੫. ਕੇ)
nan
ਦੇਖੋ, ਰਾਮਦਾਸ ੪. "ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ। ਤਿਸ ਕਾ ਨਾਮੁ ਸਤਿ ਰਾਮਦਾਸੁ ॥" (ਸੁਖਮਨੀ)਼
ਰਾਮਦਾਸ ਨੇ। ੨. ਰਾਮਦਾਸ ਨੂੰ। ੩. ਰਾਮਦਾਸ ਦੇ. "ਰਾਮਦਾਸੈ ਪੈਰੀ ਪਾਇ ਜੀਉ." (ਸਦੁ) ੪. ਰਾਮਦਾਸ ਦੀ. "ਰਾਮਦਾਸੈ ਹੋਈ ਸਹਾਇ." (ਚੰਡੀ ੩) ਗੁਰੂ ਰਾਮਦਾਸ ਜੀ ਦੀ ਸਹਾਇਤਾ ਹੋਵੇ!
ਪਰਮੇਸ਼੍ਵਰ ਦਾ ਨਾਮ ਲੈਕੇ ਸਹਾਇਤਾ ਲਈ ਪੁਕਾਰ ਕਰਨੀ.
nan
ਹਨੂਮਾਨ। ੨. ਦੇਵਗਣ.
ਬੰਦਾ ਬਹਾਦੁਰ ਦਾ ਪਿਤਾ. ਦੇਖੋ, ਬੰਦਾ ਬਹਾਦੁਰ। ੨. ਦੇਖੋ, ਮੀਹਾਂ ਸਾਹਿਬ.
nan