nan
nan
ਦੇਖੋ, ਕਰਣੰਦਰਿ। ੨. ਦੇਖੋ, ਨੰਦਰਿ.
ਸੰ. ਕਰ੍ਪਟ. ਸੰਗ੍ਯਾ- ਚੀਥੜਾ. ਲੀਰ. ਟੱਲੀ। ੨. ਵਸਤ੍ਰ. ਲਿੰਗੜਾ। ੩. ਗੇਰੂਰੰਗਾ ਵਸਤ੍ਰ.
ਦੇਖੋ, ਕਰਿਪਟੰਬੁ.
ਦੇਖੋ, ਕਰਵਤ.
ਕਰੀ ਹੈ. ਕੀਤੀ ਹੈ। ੨. ਕਰਦੇ ਹਨ। ੩. ਪ੍ਰਫੁੱਲਿਤ ਕਰ. "ਜਪਿ ਸੋਭਾ ਗੁਰਮੁਖਿ ਕਰਪਫਾ." (ਪ੍ਰਭਾ ਮਃ ੪)
ਸੰ. ਕਰ੍ਪਰ. ਸੰਗ੍ਯਾ- ਪਿਆਲਾ. ਪਾਤ੍ਰ। ੨. ਕਪਾਲ. ਖੋਪਰ.
ਸੰ. ਕਰਪੱਲਵ. ਸੰਗ੍ਯਾ- ਉਂਗਲੀ. ਹੱਥ ਦੀ ਸ਼ਾਖਾ.
(ਰਾਮ ਬੇਣੀ) ਸੰਸਾਰ ਨੂੰ ਬ੍ਰਹਮਰੂਪ ਬਿਰਛ ਦੇ ਪੱਤੇ ਅਤੇ ਸ਼ਾਖ਼ਾ ਕਰਕੇ ਜਾਣੇ.
ਸੰਗ੍ਯਾ- ਉਂਗਲਾਂ ਉੱਪਰ ਸੰਕੇਤ ਕੀਤੇ ਅੱਖਰਾਂ ਦੀ ਵਰਣਮਾਲਾ. ਅਨੇਕ ਪ੍ਰਕਾਰ ਦੀ ਕਰਪੱਲਵੀ ਕਲਪੀ ਗਈ ਹੈ. ਲੋਕਾਂ ਨੇ ਆਪਣੇ ਆਪਣੇ ਸੰਕੇਤ ਥਾਪਕੇ ਅੱਖਰ ਅਤੇ ਮਾਤ੍ਰਾ ਦੀ ਰਚਨਾ ਕੀਤੀ ਹੈ, ਪਰੰਤੂ ਬਹੁਤ ਪ੍ਰਸਿੱਧ ਕਰਪੱਲਵੀ ਇਹ ਹੈ-#"ਅਹਿਫਨ ਕਮਲ ਚਕ੍ਰ ਟੰਕਾਰ।#ਤਰੁ ਪੱਲਵ ਯੌਵਨ ਸ਼੍ਰਿੰਗਾਰ।#ਉਂਗਲੀ ਅੱਛਰ ਚੁਟਕੀ ਮਾਤ।#ਰਾਮ ਕਹਤ ਲਛਮਨ ਸੇ ਬਾਤ."#ਸੱਪ ਦੇ ਫਣ ਵਾਂਙ ਹੱਥ ਕਰਨ ਤੋਂ ਊੜੇ ਦੀ ਸਤਰ, ਕਮਲ ਆਕਾਰ ਹੱਥ ਕਰਨ ਤੋਂ ਕੱਕੇ ਦੀ ਪੰਕਤਿ, ਚਕ੍ਰ ਆਕਾਰ ਉਂਗਲੀ ਘੁਮਾਉਣ ਤੋਂ ਚੱਚੇ ਦੀ ਸਤਰ, ਘੜਿਆਲ ਨੂੰ ਹਥੌੜੀ ਲਾਉਣ ਵਾਂਙ ਹਰਕਤ ਤੋਂ ਟ ਦੀ ਸਤਰ. ਬਿਰਛ ਵਾਂਗ ਹੱਥ ਕਰਨ ਤੋਂ ਤੱਤੇ ਦੀ ਸਤਰ, ਪੱਤ ਦੀ ਤਰਾਂ ਬਣਾਉਣ ਤੋਂ ਪੱਪੇ ਦੀ ਪੰਕਤਿ ਅਤੇ ਮੁੱਛਾਂ ਤੇ ਹੱਥ ਫੇਰਨ ਤੋਂ ਯੱਯੇ ਦੀ ਸਤਰ ਦਾ ਬੋਧ ਹੁੰਦਾ ਹੈ. ਉਂਗਲੀ ਤੋਂ ਅੱਖਰ ਅਤੇ ਚੁਟਕੀ ਤੋਂ ਮਾਤ੍ਰਾ ਸਮਝਾਈ ਜਾਂਦੀ ਹੈ. ਯਥਾ- ਜੇ ਗੁਰੂ ਸ਼ਬਦ ਸਮਝਾਉਣਾ ਹੋਵੇ ਤਾਂ ਪਹਿਲਾਂ ਕਮਲ ਵਾਂਙ ਹੱਥ ਕਰੋ, ਇਸ ਤੋਂ ਕੱਕੇ ਦੀ ਸਤਰ ਸਮਝੀ ਗਈ. ਗੱਗਾ ਇਸ ਸਤਰ ਵਿੱਚ ਤੀਜਾ ਅੱਖਰ ਹੈ, ਇਸ ਲਈ ਤੀਜੀ ਉਂਗਲੀ ਖੜੀ ਕਰੋ, ਇਸ ਤੋਂ ਗ ਦਾ ਬੋਧ ਹੋਇਆ. ਗੱਗੇ ਨੂੰ ਮਾਤ੍ਰਾ ਪੰਜਵੀਂ ਹੈ, ਇਸ ਲਈ ਪੰਜ ਚੁਟਕੀਆਂ ਬਜਾਓ. ਦੂਜਾ ਅੱਖਰ ਰਾਰਾ ਹੈ, ਉਸ ਲਈ ਪਹਿਲਾਂ ਮੁੱਛਾਂ ਤੇ ਹੱਥ ਫੇਰੋ ਇਸ ਤੋਂ ਯੱਯੇ ਦੀ ਪੰਕਤੀ ਦਾ ਗ੍ਯਾਨ ਹੋਇਆ- ਰਾਰਾ ਦੂਜਾ ਅੱਖਰ ਹੈ, ਇਸ ਲਈ ਦੂਜੀ ਉਂਗਲ ਖੜੀ ਕਰੋ. ਰਾਰੇ ਨੂੰ ਮਾਤ੍ਰਾ ਛੀਵੀਂ ਹੈ ਇਸ ਵਾਸਤੇ ਵੀ ਚੁਟਕੀਆਂ ਬਜਾਓ. ਇਸ ਤਰਾਂ ਗੁਰੂ ਸ਼ਬਦ ਬਣਿਆ. ਐਸੇ ਹੀ ਸਭ ਅੱਖਰ ਅਤੇ ਮਾਤ੍ਰਾ ਸਮਝ ਲਓ.
ਸੰਗ੍ਯਾ- ਕਾਠ ਦੇ ਦਸਤੇ ਵਾਲਾ ਦੁਧਾਰਾ ਖੰਡਾ,#ਜੋ ਨੇਜੇ ਦੀ ਤਰਾਂ ਚਲਾਈਦਾ ਹੈ। ੨. ਕਰ (ਹੱਥ) ਦੀ ਪਾ (ਰਖ੍ਯਾ) ਕਰਨ ਵਾਲਾ. ਚਿਮਟਾ. ਦਸ੍ਤਪਨਾਹ (ਦਸਤਪਣਾ). ੩. ਦਸਤਾਨਾ.