Meanings of Punjabi words starting from ਗ

ਫ਼ਾ. [گِردنواح] ਆਸਪਾਸ ਦਾ ਇਲਾਕਾ. "ਜਾਨਤ ਗਿਰਦਨਵਾ ਇਹ ਸਾਰਾ." (ਗੁਪ੍ਰਸੂ) "ਹੁਣ ਲਿਖ ਘੱਲੋ ਵਲ ਰਾਜਿਆਂ ਜੋ ਗਿਰਦਨਵਾਰਾ." (ਜੰਗਨਾਮਾ)


ਫ਼ਾ. [گِردہ] ਸੰਗ੍ਯਾ- ਘੇਰਾ. ਵਲਗਣ. ਗਿਰਦਾ ਕਰਕੈ ਤਿਹ ਕੋ ਤਿਸਟੈਯਾ." (ਕ੍ਰਿਸਨਾਵ) ੨. ਆਸ ਪਾਸ ਦਾ ਇਲਾਕਾ. "ਲਵਪੁਰ ਕੋ ਗਿਰਦਾ ਸਭ ਮਿਲੇ." (ਗੁਪ੍ਰਸੂ) ੩. ਵਸਤ੍ਰ ਦੇ ਕਿਨਾਰੇ ਦਾ ਹਾਸ਼ੀਆ. ਗੋਟ. "ਗਿਰਦਾ ਵਸਤ੍ਰ ਵਰਣ ਵਾਰ ਨਾਨਾ." (ਗੁਪ੍ਰਸੂ) ੪. ਗੋਲ ਤਕੀਆ. ਗਾਵਾ.


ਫ਼ਾ. [ِگردان] ਸੰਗ੍ਯਾ- ਲਪੇਟ. ਘੇਰਾ.


ਫ਼ਾ. [ِگرداب] ਸੰਗ੍ਯਾ- ਪਾਣੀ ਦਾ ਚੱਕਰ. ਭੌਰੀ. ਘੁੰਮਣਵਾਣੀ.


ਫ਼ਾ. [ِگردآور] ਸੰਗ੍ਯਾ- ਦੌਰਾ ਕਰਨ ਵਾਲਾ. ਮਾਲੀ ਮਹਿਕਮੇ ਦਾ ਇੱਕ ਕਰਮਚਾਰੀ, ਜੋ ਖੇਤਾਂ ਦੀ ਪੜਤਾਲ ਕਰਦਾ ਹੈ.


ਦੇਖੋ, ਗਿਰਿਧਰ.


ਦੇਖੋ, ਗਿਰਿਧਾਰੀ। ੨. ਸ਼੍ਰੀ ਗੁਰੂ ਅਮਰ ਦੇਵ ਦਾ ਇੱਕ ਬਾਣੀਆਂ ਸਿੱਖ, ਜੋ ਸਤ੍ਯਵਕਤਾ ਅਤੇ ਪਰਮ ਗ੍ਯਾਨੀ ਸੀ.


ਕ੍ਰਿ- ਡਿਗਣਾ. ਪਤਨ। ੨. ਦੇਖੋ, ਗਿਰਣ.