Meanings of Punjabi words starting from ਜ

ਦੇਖੋ, ਜਾਣੀਅ। ੨. ਜਾਣਨ ਯੋਗ੍ਯ.


ਵਿ- ਗ੍ਯਾਤਾ. ਜਾਣਨ ਵਾਲਾ. "ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ." (ਸ੍ਰੀ ਮਃ ੫) "ਅੰਧੀ ਦੁਨੀਆ ਸਾਹਿਬ ਜਾਣੁ." (ਆਸਾ ਮਃ ੧) ੨. ਕ੍ਰਿ- ਜਾਣਨਾ. "ਆਪੇ ਆਖਣੁ ਆਪੇ ਜਾਣੁ." (ਵਾਰ ਰਾਮ ੧. ਮਃ ੧) ੩. ਵ੍ਯ- ਮਾਨੋ. ਗੋਯਾ. "ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ." (ਚੰਡੀ ੩) ੪. ਜਾਣ (ਗਮਨ ਕਰਨ) ਵਾਲਾ. "ਕਹਾ ਤੇ ਆਇਆ ਕਹਾ ਇਹੁ ਜਾਣੁ." (ਵਾਰ ਮਲਾ ਮਃ ੧) ੫. ਫ਼ਾ. [زیاں] ਜ਼ਯਾਨ. ਸੰਗ੍ਯਾ- ਹਾਨੀ. ਨੁਕ਼ਸਾਨ."ਵਾਹੇਂਦੜ ਜਾਣੁ." (ਵਾਰ ਮਾਝ ਮਃ ੨) ਆਕਾਸ਼ ਨੂੰ ਤੀਰ ਵਾਹੁਣ ਵਾਲੇ ਦਾ ਹੀ ਨੁਕ਼ਸਾਨ ਹੈ, ਕਿਉਂਕਿ ਹਟਕੇ ਉਸੇ ਪੁਰ ਆਵੇਗਾ, ਆਕਾਸ਼ ਦਾ ਕੁਝ ਨਹੀਂ ਵਿਗੜੇਗਾ। ੬. ਅ਼. [ذاں] ਜਾਨ. ਦੋਸ. ਵਿਕਾਰ. ਐ਼ਬ। ੭. ਦੇਖੋ, ਜਾਣ ੩.


ਵਿ- ਜਾਣਨ ਵਾਲਾ. ਗ੍ਯਾਤਾ.


ਸਮਝੋ. ਮਾਲੂਮ ਕਰੋ। ੨. ਵਿ- ਜਾਣਨ ਵਾਲਾ. ਗ੍ਯਾਤਾ. "ਆਪੇ ਜਾਣੈ ਜਾਣੋ." (ਵਡ ਮਃ ੧. ਅਲਾਹਣੀ)


ਵਿ- ਜਾਣਨ ਵਾਲਾ. " ਜੋ ਸਭਸੈ ਕਾ ਜਾਣੋਈ." (ਸੋਪੁਰਖੁ)


ਸੰਗ੍ਯਾ- ਘੜੇ ਦੀ ਗਰਦਨ ਦੇ ਬਾਲ. ਅਯਾਲ. "ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ." (ਗੁਪ੍ਰਸੂ) ੨. ਸੰ. ਸੰਗ੍ਯਾ- ਜਨਮ। ੩. ਪੁਤ੍ਰ। ੪. ਵਿ- ਜਨਮਿਆ ਹੋਇਆ. ਪੈਦਾ ਹੋਇਆ। ੫. ਕ੍ਰਿ. ਵਿ- ਜਾਂਦਾ. ਗੁਜ਼ਰਦਾ. "ਜਾਤ ਅਕਾਰਥ ਜਨਮ ਪਦਾਰਥ." (ਧਨਾ ਮਃ ੫) ੬. ਜਾਣ ਵੇਲੇ. "ਆਵਤ ਸੰਗ ਨ ਜਾਤ ਸੰਗਾਤੀ." (ਭੈਰ ਕਬੀਰ) ੭. ਸੰ. ਯਾਤ. ਵਿ- ਗੁਜ਼ਰਿਆ. ਮੋਇਆ. "ਜਾਤ ਜਾਇ ਦਿਜਬਾਲਕ ਦੈਹੋਂ" (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। ੮. ਸੰ. ਗ੍ਯਾਤ. ਜਾਣਿਆ ਹੋਇਆ। ੯. ਅ਼. [ذات] ਜਾਤ. ਕਿਸੇ ਵਸ੍ਤੂ ਦੀ ਅਸਲਿਯਤ (ਅਸਲੀਅਤ). ਹਕ਼ੀਕ਼ਤ। ੧੦. ਜਾਨ. ਰੂਹ਼। ੧੧. ਜਾਤਿ. ਕੁਲ ਗੋਤ੍ਰ ਆਦਿ ਭੇਦ। ੧੨. ਸ਼ਖ਼ਸੀਯਤ.


ਸੰ. ਸੰਗ੍ਯਾ- ਬੱਚਾ। ੨. ਸੰਤਾਨ ਦੇ ਸ਼ੁਭ ਅਸ਼ੁਭ ਗ੍ਰਹਾਂ ਦਾ ਫਲ ਦੱਸਣ ਵਾਲਾ ਗ੍ਰੰਥ.


ਸੰਗ੍ਯਾ- ਜਨਮ ਸਮੇਂ ਦਾ ਸੰਸਕਾਰ.