Meanings of Punjabi words starting from ਦ

ਦਿਖਾਉਣਾ. "ਦਰਸ ਦਿਖਾਇਬਾ ਹੈ ਤੇਰੇ ਹੱਥ ਜਗਨਾਥ." (ਸਲੋਹ) ੨. ਦਿਖਾਉਂਦਾ ਹੈ. "ਸਭ ਅਪਨੇ ਖੇਲੁ ਦਿਖਾਧਾ." (ਸਾਰ ਮਃ ੫)


ਦੇਖੋ, ਦਿਖਾਉਣਾ। ੨. ਦੇਖਿਆ.


ਕ੍ਰਿ- ਦਿਖਾਉਣਾ.


ਸੰਗ੍ਯਾ- ਬਾਹਰ ਦਾ ਠਾਟ. ਆਡੰਬਰ। ੨. ਵਿ- ਦਿਖਾਉਣ ਵਾਲਾ.


ਦਿਖਾਈ ਦਿੱਤਾ. "ਤ੍ਰਿਣ ਮੇਰੁ ਦਿਖੀਤਾ." (ਬਿਲਾ ਮਃ ੫)