Meanings of Punjabi words starting from ਬ

ਫ਼ਾ. [برطرف] ਵਿ- ਕਿਨਾਰੇ. ਅਲਗ। ੨. ਮੌਕੂਫ਼. ਬਰਖ਼ਾਸ੍ਤ.


ਫ਼ਾ. [برتری] ਸੰਗ੍ਯਾ- ਬਲੰਦੀ. ਉਚਾਈ. ਉੱਚਤਾ। ੨. ਤੂੰ ਬਲੰਦ ਹੈਂ. ਬਰਤਰ ਹਸ੍ਤੀ ਦਾ ਸੰਖੇਪ.


ਸੰਗ੍ਯਾ- ਵਰ੍‍ਤਨ ਦਾ ਭਾਵ. ਵਰਤੋਂ ਵਰਤਾਉ। ੨. ਰੀਤਿ. ਰਿਵਾਜ.


ਸੰਗ੍ਯਾ- ਵਰਤਾ. ਸ਼੍ਰੇਸ੍ਠਤਾ. ਉੱਤਮਤਾ. "ਬਰਤਾ ਗਨਕੈ ਕਬਿਤਾ ਇਹ ਠਾਨੋ." (ਕ੍ਰਿਸ਼ਨਾਵ) ੨. ਵਰ ਪ੍ਰਦਾਤ੍ਰੀ. ਵਰ ਦੇਣ ਵਾਲੀ. "ਸੇਵਕ ਕੀ ਬਰਤਾ ਤੂੰ." (ਕ੍ਰਿਸਨਾਵ) ੩. ਉਹ ਡੱਕਾ, ਜਿਸ ਨਾਲ ਜ਼ਮੀਨ ਪੁਰ ਅੰਗ ਅੱਖਰ ਆਦਿ ਲਿਖੀਏ. ਪੁਰਾਣੇ ਸਮੇਂ ਵਿਦ੍ਯਾਰਥੀ ਇਸ ਨੂੰ ਬਹੁਤ ਵਰਤਿਆ ਕਰਦੇ ਸਨ,


ਫ਼ਾ. [برتافتہ] ਮੋੜਿਆ, ਫੇਰ ਦਿੱਤਾ.


ਫ਼ਾ. [برتافتن] ਕ੍ਰਿ- ਫੇਰਨਾ. ਮੋੜਨਾ. ਮੋੜ ਲੈਣਾ.