Meanings of Punjabi words starting from ਭ

(ਦੇਖੋ, ਭ੍ਰੱਜ ਧਾ) ਕ੍ਰਿ- ਭਰ੍‍ਜਨ ਹੋਣਾ. ਭੁੰਨੇ ਜਾਣਾ. ਰੜ੍ਹਨਾ। ੨. ਕ੍ਰੋਧਰੂਪ ਅਗਨਿ ਨਾਲ ਜਲਣਾ.


ਲੰਮੀ ਬਾਂਹ. "ਭੁਜਦੰਡ ਅਖੰਡੰ." (ਵਿਚਿਤ੍ਰ) ੨. ਡੌਲਾ. ਦੇਖੋ, ਭੁੰਜਾਦੰਡ.


ਬਾਹੁਬਲ ਵਿਚ ਵਡਾ ਬਹਾਦੁਰ ਦੇਖੋ, ਭੁਜ ੨.


ਸੰਗ੍ਯਾ- ਬਾਜੂਬੰਦ. ਅੰਗਦ. ਭਵੱਟਾ. ਬਹੁੱਟਾ.


ਵਿ- ਭੋਗੈਯਾ. "ਭੂਮਿ ਕੇ ਭੁਜੱਯਾ." (ਅਕਾਲ) ਭ੍ਰਜ੍‌. ਧਾ- ਖਾਣਾ, ਭੋਗਣਾ.


ਦੇਖੋ, ਭੁਜ ੨. "ਭੁਜਾ ਗਹਿ ਕਾਢਿਲੀਓ." (ਬਿਹਾ ਛੰਤ ਮਃ ੫) ੨. ਸੀਤਾ. ਭੂਮਿਜਾ.


ਬਾਜ਼ੂ. ਡੌਲਾ. "ਭੁਜਾਦੰਡ ਕੈ ਛੋਣਿ ਛਤ੍ਰੀ ਛਿਨਾਈ." (ਵਿਚਿਤ੍ਰ)