Meanings of Punjabi words starting from ਮ

ਦੇਖੋ, ਮਨੁਹਾਰ.


ਮਨ ਮੇਂ. ਦਿਲ ਵਿੱਚ "ਮਨਹਿ ਕਮਾਵੈ, ਮੁਖਿ ਹਰਿ ਹਰਿ ਬੋਲੈ." (ਗਉ ਮਃ ੫) ੨. ਮਨ ਕਰਕੇ. ਚਿੱਤ ਦ੍ਵਾਰਾ. "ਮਨਹਿ ਅਰਾਧਿ ਸੋਇ." (ਆਸਾ ਮਃ ੫) ੩. ਮਨ ਹੀ. ਦਿਲ ਹੀ. "ਚਰਨ ਪਖਾਰਿ ਕਰਉ ਗੁਰਸੇਵਾ, ਮਨਹਿ ਚਰਾਵਉ ਭੋਗ." (ਟੋਡੀ ਮਃ ੫) ਮਨ ਹੀ ਨੈਵੇਦ੍ਯ ਚੜ੍ਹਾਵਉਂ। ੪. ਅ਼. [منع] ਮਨਅ਼. ਰੋਕਣ (ਵਰਜਣ) ਦਾ ਭਾਵ."ਆਪੇ ਦੁਰਮਤਿ ਮਨਹਿ ਕਰੇਇ." (ਆਸਾ ਮਃ ੧) "ਬਿਖਿਆ ਕੀ ਬਾਸਨਾ ਮਨਹਿ ਕਰੇਇ." (ਬਸੰ ਮਃ ੧)


ਵਿ- ਖਿੰਨਮਨ. ਮੁਰਝਾਏ ਮਨ ਵਾਲਾ। ੨. ਮਨਹੀਨ. ਅਪਮਾਨਿਤ. ਦੇਖੋ, ਮਨ ੨.


ਮਨ ਸੇ. ਮਨ ਤੋਂ. "ਮਨਹੁ ਛੋਡਿ ਵਿਕਾਰ." (ਆਸਾ ਮਃ ੧) ੨. ਕ੍ਰਿ. ਵਿ- ਮਾਨੋ. ਜਨੁ. ਗੋਯਾ. ਜਾਣੀਓਂ.


ਵਿ- ਮਨਚਿਤਵਿਆ. ਮਨਇੱਛਿਤ. ਮਨਭਾਉਂਦਾ.


ਅ਼. [منحوُس] ਨਹ਼ਸ (ਅਪਸ਼ਕੁਨ) ਵਾਲਾ। ੨. ਭਾਵ- ਮੰਦਬਾਗੀ.


ਦੇਖੋ, ਮਾਣਿਕ. "ਕਨਕ ਔ ਮਨਕ ਪੁਨ ਲੋਸਟੰ ਜਾਨਿਯੇ." (ਗੁਵਿ ੧੦) ੨. ਅਭਿਮਾਨ. ਮਾਨ ਦਾ ਖ਼ਿਆਲ. "ਤਨਕ ਮਨਕ ਮਨ ਮੇ ਨਹਿ ਰਹੈ." (ਗੁਰੁਸੋਭਾ)