Meanings of Punjabi words starting from ਰ

ਦੇਖੋ, ਰਾਮਨੌਮੀ.


ਰਾਮਨਾਮ ਦਾ ਸੰਖੇਪ. "ਸੇਵੀਅਲੇ ਰਾਮਨਾ." (ਆਸਾ ਕਬੀਰ)


ਜਲੰਧਰ ਨਿਵਾਸੀ ਜਗੰਨਾਥ ਨਾਗਰ ਦਾ ਪੁਤ੍ਰ ਇੱਕ ਕਵਿ, ਜਿਸ ਨੇ ਮਹਾਭਾਰਤ ਦੇ ਆਦਿਪਰਵ ਦਾ ਹਿੰਦੀ ਕਵਿਤਾ ਵਿੱਚ ਅਨੁਵਾਦ (ਉਲਥਾ) ਕੀਤਾ ਹੈ.


ਬਾਬਾ ਕਾਲੂ ਜੀ ਦਾ ਦਾਦਾ ਅਤੇ ਸ਼ਿਵਰਾਮ ਜੀ ਦਾ ਪਿਤਾ, ਜੋ ਗਉਂਡੇ ਪਿੰਡ ਦਾ ਵਸਨੀਕ ਸੀ.


ਕਰਤਾਰ ਦਾ ਮਨ ਵਿੱਚ ਨਿਵਾਸ। ੨. ਜਗਤ. ਸੰਸਾਰ। ੩. ਗੁਰਮੁਖ ਦਾ ਅੰਤਹਕਰਣ.


ਭਾਈ ਬਸਤੀਰਾਮ ਦੇ ਸੇਵਕਾਂ ਦਾ ਇੱਕ ਗਰੋਹ, ਜੋ ਬੰਨੂ ਦੀ ਤਸੀਲ ਈਸਾਖ਼ੈਲ ਵਿੱਚ ਹੈ. ਇਹ ਰਾਮ ਨਾਮ ਦਾ ਜਪ ਨਮਾਜ਼ ਦੀ ਰੀਤਿ ਤੇ ਕਰਕੇ ਸਿਜਦਾ ਕਰਦੇ ਹਨ. ਧਰਮ ਪੁਸਤਕ ਸ੍ਰੀ ਗੁਰੂ ਗ੍ਰੰਥਸਾਹਿਬ ਹੈ.


ਰਾਮਨਵਮੀ. ਚੇਤਸੁਦੀ ੯. ਇਸ ਤਿਥਿ ਰਾਮਚੰਦ੍ਰ ਜੀ ਦਾ ਜਨਮ ਹੋਇਆ ਹੈ.


ਅੰਬਾਲੇ ਦੇ ਜਿਲੇ ਖਰੜ ਤੋਂ ਚਾਰ ਕੋਹ ਉੱਤਰ ਇੱਕ ਪਿੰਡ. ਕੀਰਤਪੁਰ ਤੋਂ ਦਿੱਲੀ ਨੂੰ ਜਾਂਦੇ ਰਾਮਰਾਇ ਜੀ ਇੱਥੇ ਠਹਿਰੇ ਸਨ। ੨. ਪੰਜਾਬ ਦੀ ਪਹਾੜੀ ਰਿਆਸਤ ਬੁਸ਼ਹਰ ਦੀ ਰਾਜਧਾਨੀ, ਇਸ ਦੀ ਸਮੁੰਦਰ ਤੋਂ ਉਚਿਆਈ ੩੩੦੦ ਫੁਟ ਹੈ। ੩. ਯੂ. ਪੀ. ਵਿੱਚ ਰੁਹੇਲਖੰਡ ਦੀ ਇੱਕ ਮੁਸਲਮਾਨੀ ਰਿਆਸਤ ਅਤੇ ਉਸ ਦਾ ਪ੍ਰਧਾਨ ਨਗਰ, ਜੋ ਕੋਸੀ (ਕੋਸਿਲਾ) ਨਦੀ ਦੇ ਕਿਨਾਰੇ ਹੈ. ਇਹ ਕਲਕੱਤੇ ਤੋਂ ੮੫੧ ਅਤੇ ਬੰਬਈ ਤੋਂ ੧੦੭੦ ਮੀਲ ਹੈ. ਇਸ ਦੀ ਵਸੋਂ ੭੩, ੨੦੦ ਹੈ. ਰਿਆਸਤ ਰਾਮਪੁਰ ਦਾ ਰਕਬਾ ੮੯੯ ਵਰਗ ਮੀਲ ਅਤੇ ਜਨਸੰਖ੍ਯਾ ੪੫੩, ੬੦੭ ਹੈ.


ਜਿਲਾ ਅਤੇ ਤਸੀਲ ਲਹੌਰ. ਥਾਣਾ ਬਰਕੀ ਦਾ ਇੱਕ ਛੋਟਾ ਪਿੰਡ, ਜੋ ਰੇਲਵੇ ਸਟੇਸ਼ਨ ਜੱਲੋ ਤੋਂ ੧੦. ਮੀਲ ਦੱਖਣ ਪੱਛਮ ਹੈ. ਇਸ ਪਿੰਡ ਦੀਆਂ ਦੋ ਆਬਾਦੀਆਂ ਹਨ. ਦੋਹਾਂ ਦੇ ਵਿਚਕਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇਸ ਨਾਲ ੧੫. ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਪੁਜਾਰੀ ਉਦਾਸੀ ਹੈ। ੨. ਫੂਲ ਤੋਂ ਤਿੰਨ ਮੀਲ ਪੱਛੋਂ ਵੱਲ ਰਿਆਸਤ ਪਟਿਆਲਾ ਦੇ ਬਜੁਰਗ ਬਾਬਾ ਰਾਮਸਿੰਘ ਜੀ ਦਾ ਵਸਾਇਆ ਨਗਰ, ਜਿਸ ਵਿੱਚ ਬਾਬਾ ਜੀ ਦੀ ਔਲਾਦ ਇਸਵੇਦਾਰ ਹੈ. ਇਹ ਨਜਾਮਤ ਬਰਨਾਲਾ ਵਿੱਚ ਹੈ.


ਇੱਕ ਪਿੰਡ, ਜੋ ਜਿਲਾ ਤਸੀਲ ਲਹੌਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦ੍ਵਾਰਾ ਹੈ.