Meanings of Punjabi words starting from ਸ

ਸੰ. स्पृह. ਸ੍‍‌ਪ੍ਰਿਹ੍‌. ਧਾ- ਇੱਛਾ ਕਰਨਾ. ਚਾਹਨਾ। ੨. ਦੇਖੋ, ਸਪ੍ਰੀਹਾ. "ਗੁਰੂ ਲਖੀ ਸਪ੍ਰੀਹ." (ਗੁਪ੍ਰਸੂ) ਸਤਿਗੁਰੂ ਨੇ ਇੱਛਾ ਜਾਣੀ.


ਸੰ. स्पृहा. ਸ੍‍‌ਪ੍ਰਿਹਾ. ਸੰਗ੍ਯਾ- ਇੱਛਾ. ਕਾਮਨਾ. ਦੇਖੋ, ਸਪ੍ਰਿਹ. "ਅਬੈ ਗ੍ਯਾਨ ਕੀ ਕੀਨ ਸਪ੍ਰੀਹਾ." (ਨਾਪ੍ਰ)


ਵਿ- ਪਿਆਰ ਨਾਲ. ਮੁਹੱਬਤ ਸਾਥ.


ਅ਼. [صف] ਸਫ਼. ਸੰਗ੍ਯਾ- ਪੰਕਤਿ. ਸ਼੍ਰੇਣੀ. ਕਤਾਰ। ੨. ਚਟਾਈ. ਨਮਾਜ਼ ਪੜ੍ਹਨ ਲਈ ਸਫ਼ (ਕਤਾਰ) ਬੰਨ੍ਹਕੇ ਇਸ ਉੱਪਰ ਖੜੇ ਹੁੰਦੇ ਹਨ, ਇਸ ਲਈ ਇਹ ਸੰਗ੍ਯਾ ਹੋ ਗਈ ਹੈ. "ਹਰਿ ਨਾਮੇ ਕੇ ਹੋਵਹੁ ਜੋੜੀ ਗੁਰਮੁਖਿ ਬੈਠਹੁ ਸਫਾ ਵਿਛਾਇ." (ਬਸੰ ਮਃ ੫) ੩. ਸੰ. शफ. ਸ਼ਫ. ਸੁੰਮ. ਖੁਰ.


ਫ਼ਾ. [صف جنگ] ਸਫ਼ਜੰਗ. ਸੰਗ੍ਯਾ- ਯੋਧਿਆਂ ਦੀ ਕਤਾਰ. ਸੈਨਾ ਦੀ ਸਤਰ. "ਸਫਾਜੰਗ ਮੇ ਤੁਰੇ ਨਚਾਏ." (ਚਰਿਤ੍ਰ ੫੨) ੨. ਦੇਖੋ, ਸਫਾਜੰਗ.


ਸੰ. स्फट. ਧਾ- ਖੁਲ੍ਹਨਾ. ਖਿੜਨਾ. ਪਾਟਣਾ.


ਸੰ. स्फटिक. ਸੰਗ੍ਯਾ- ਬਿੱਲੌਰ. ਪੁਰਾਣਾਂ ਅਨੁਸਾਰ ਇਸ ਦੀ ਮਾਲਾ ਦੇਵਤੇ ਅਤੇ ਰਿਖੀ ਪਹਿਰਦੇ ਹਨ. ਅੱਜ ਕਲ ਉੱਤਮ ਐਨਕਾਂ ਭੀ ਇਸ ਦੀਆਂ ਬਣਦੀਆਂ ਹਨ. Crystal । ੨. ਆਤਸ਼ੀ ਸ਼ੀਸਾ.