ਸੰ. करपात्रिन ਕਰਪਾਤ੍ਰੀ. ਵਿ- ਜੋ ਹੱਥ ਨੂੰ ਹੀ ਪਾਤ੍ਰ ਰਖਦਾ ਹੈ. ਬਿਨਾ ਹੱਥ ਤੋਂ ਹੋਰ ਪਾਤ੍ਰ ਦਾ ਤ੍ਯਾਗੀ. "ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ." (ਸੋਰ ਅਃ ਮਃ ੫)
ਦੇਖੋ, ਕ੍ਰਿਪਾਣ। ੨. ਹੱਥ ਨਾਲ ਪੀਣਾ ਜਾਂ ਪੀਣਵਾਲਾ.
ਸੰ. ਸੰਗ੍ਯਾ- ਮਹਿਸੂਲੀਆ. ਟੈਕਸ ਬਟੋਰਨ ਵਾਲਾ। ੨. ਦੇਖੋ, ਕਰਵਾਲ.
ਦੇਖੋ, ਕਰਪੱਲਵੀ.
ਸੰ. ਹਾਥੀ, ਜੋ ਕਰ (ਸੁੰਡ) ਨਾਲ ਉਦਰ ਪੂਰਣ ਕਰਦਾ ਹੈ. "ਕਰਪੂਰਗਤਿ ਬਿਨ ਅਕਾਲ ਦੂਜੋ ਕਵਨ?" (ਗ੍ਯਾਨ) ਇਸ ਪਾਠ ਨੂੰ ਅਞਾਣ ਲਿਖਾਰੀਆਂ ਨੇ ਕਪੂਰਗਤਿ ਲਿਖ ਰੱਖਿਆ ਹੈ. "ਕੰਬੁਗ੍ਰੀਵ ਕਰਪੂਰਗਤਿ." (ਸਲੋਹ) ੨. ਸੰ. ਕਪੂਰ. ਕਾਫੂਰ. ਕਪੂਰ (ਕਪੂਰ) ਬਿਰਛ ਅਤੇ ਉਸ ਦੇ ਰਸ ਤੋਂ ਬਣਿਆ ਹੋਇਆ ਇੱਕ ਸੁਗੰਧ ਵਾਲਾ ਪਦਾਰਥ. "ਕਰਪੂਰ ਪੁਹਪ ਸੁਗੰਧਾ." (ਗਾਥਾ) ਦੇਖੋ, ਕਪੂਰ.
ਕਰਨਾ. "ਬਹੁਰ ਜੱਗ ਕੋ ਕਰਬ ਮਿਟਾਯੋ." (ਅਰਹੰਤਾਵ) ੨. ਅ਼. [کرب] ਸੰਗ੍ਯਾ- ਗ਼ਮ. ਰੰਜ. ਸ਼ੋਕ। ੩. ਦੁੱਖ। ੪. ਬੇਚੈਨੀ.
ਅ਼. [کربلا] ਇ਼ਰਾਕ਼ ਅ਼ਰਬ (Mesopotamia) ਵਿੱਚ ਦਰਿਆ ਫ਼ਰਾਤ ਦੇ ਪੱਛਮੀ ਕਿਨਾਰੇ ਉਹ ਥਾਂ, ਜਿੱਥੇ ੧੦. ਅਕਤਬੂਰ ਸਨ ੬੮੦ ਨੂੰ ਚੌਥੇ ਖਲੀਫ਼ਾ ਹਜਰਤ ਅਲੀ ਦਾ ਪੁਤ੍ਰ ਹੁਸੈਨ, ਯਜ਼ੀਦ ਦੀ ਫ਼ੌਜ ਨੇ, ਵਡੀ ਬੇਰਹਮੀ ਨਾਲ ਮਾਰਿਆ. ਦੇਖੋ, ਹੁਸੈਨ.#ਹੁਣ ਇਸ ਥਾਂ ਵਡਾ ਨਗਰ ਆਬਾਦ ਹੈ, ਜਿਸ ਦੀ ਪਿਛਲੀ ਮਰਦੁਮਸ਼ੁਮਾਰੀ ੬੦੦੦੦ ਸੀ. ਇਮਾਮ ਹੁਸੈਨ ਦਾ ਮਕਬਰਾ ਸੁਨਹਿਰੀ ਗੁੰਬਜਦਾਰ ਸੁੰਦਰ ਬਣਿਆ ਹੋਇਆ ਹੈ. ਬਹੁਤ ਮੁਸਲਮਾਨ ਇਸ ਦੇ ਆਸ ਪਾਸ ਮੁਰਦੇ ਦੱਬਣੇ ਪੁੰਨਕਰਮ ਸਮਝਦੇ ਹਨ ਅਤੇ ਦੂਰ ਦੂਰ ਤੋਂ ਮੁਰਦੇ ਲੈ ਕੇ ਆਉਂਦੇ ਹਨ. ਹਿੰਦੁਸਤਾਨ ਵਿੱਚੋਂ ਭੀ ਧਨੀ ਲੋਕ ਉਸ ਥਾਂ ਮੁਰਦੇ ਲੈ ਜਾਂਦੇ ਹਨ, ਜੈਸੇ ਖ਼ੈਰਪੁਰ ਦੇ ਮੀਰ। ੨. ਉਹ ਅਹਾਤਾ ਜਿਸ ਵਿੱਚ ਤਾਜੀਏ (ਦਹੇ) ਦੱਬੇ ਜਾਣ.
ਦੇਖੋ, ਕਰਵਾਲ.