ਸੰਗ੍ਯਾ- ਹਿੱਸਾ. ਛਾਂਦਾ. ਬਾਂਟਾ। ੨. ਵਿਹਾਰ. ਰੀਤਿ। ੩. ਹਾਲ. ਵ੍ਰਿੱਤਾਂਤ. ਦੇਖੋ, ਵਰਤਾਰਾ.
nan
ਸੰ. ਵਿਰ੍ਤਵਰੁਣ. ਸੰਗ੍ਯਾ- ਵਿਰ੍ਤ (ਫਾਂਸੀ) ਵਰੁਣ ਦੇਵਤਾ ਦੀ. ਵਰੁਣਪਾਸ਼. "ਬਰਤਿਬਰੁਨ ਕੋ ਨਿਵਾਰਤ ਨਿਹਾਰ ਹੈ." (ਕਵਿ ੫੨)
ਵਿ- ਵ੍ਰਤ ਰੱਖਣ ਵਾਲਾ. (व्रतिन) "ਬਰਤੀ ਬਰਤ ਰਹੈ ਨਿਹਕਾਮ." (ਬਿਲਾ ਥਿਤੀ ਮਃ ੧)
ਗੋਲ. ਦੇਖੋ, ਵਰਤੁਲ.
ਗੋਲਾਕਾਰ. ਦੇਖੋ, ਵਰਤੁਲਾਕਾਰ.
ਫ਼ਾ. [ورتو] ਤੇਰੇ ਉੱਪਰ.
ਸੰਗ੍ਯਾ- ਵਰਤਾਉ. ਵਰਤਣ ਦਾ ਭਾਵ। ੨. ਰੀਤਿ. ਰਸਮ। ੩. ਬਿਰਾਦਰੀ ਦਾ ਲੈਣ ਦੇਣ.
ਸੰਗ੍ਯਾ- ਬਲਿਵਰ੍ਦ. ਬੈਲ. "ਬਰਦ ਚਢੇ ਡਉਰੂ ਢਮਕਾਵੈ." (ਗੌਂਡ ਨਾਮਦੇਵ) ੨. ਸੰ. ਵਰਦ. ਵਿ- ਵਰ ਦੇਣ ਵਾਲਾ। ੩. ਅ਼. [برد] ਸੰਗ੍ਯਾ- ਠੰਢ. ਸੀਤਲਤਾ। ੪. ਪਖਾਵਜੀਆਂ ਦੇ ਸੰਕੇਤ ਵਿੱਚ ਜੋੜੀ ਦੀ ਪਰਣ ਦਾ ਇੱਕ ਹਿੱਸਾ.
ਸੰਗ੍ਯਾ- ਬੈਲ ਦਾ ਸ੍ਵਾਮੀ ਸ਼ਿਵ. "ਗੋਰੇ ਪੈ ਬਰਦ ਚਢ ਆਏ ਥੇ ਬਰਦਪਤਿ, ਗੌਰੀ ਗੌਰਾ ਗੋਰੇ ਰੁਦ੍ਰ ਰਾਤੇ ਰਾਤੇ ਹ੍ਵੈਰਹੇ." (ਕ੍ਰਿਸਨਾਵ) ਗੋਰੇ ਬਲਦ ਪੁਰ ਚੜ੍ਹਕੇ ਸ਼ਿਵ ਆਏ, ਗੋਰੇ ਰੰਗ ਵਾਲੀ ਪਾਰਵਤੀ, ਗੋਰੇ ਸ਼ਿਵ ਅਤੇ ਬੈਲ, ਸ਼ਸਤ੍ਰਾਂ ਦੇ ਪ੍ਰਹਾਰ ਨਾਲ ਲਾਲ ਰੰਗੇ ਹੋ ਗਏ.
ਵਿ- ਵਰ ਦੇਣ ਵਾਲਾ। ੨. ਸੰਗ੍ਯਾ- ਦੁਰਗਾ। ੩. ਤੁ. [بردہ] ਬਰਦਹ. ਜੰਗ ਦਾ ਕੈਦੀ। ੪. ਗੁਲਾਮ. ਤਾਬੇਦਾਰ. "ਮੈ ਲਿਖਾਂ ਬਾਹਦਰਸ਼ਾਹ ਨੂੰ ਜੋ ਮੇਰਾ ਬਰਦਾ." (ਜੰਗਨਾਮਾ) ੫. ਪਹੇਲੀ. ਬੁਝਾਰਤ.
ਦੇਖੋ, ਬਰਦਾਯੀ.