Meanings of Punjabi words starting from ਭ

ਭੁਜਾਵਾਨ. ਦੇਖੋ, ਭਾਰੀਭੁਜਾਨ.


ਭੁਜਾ ਕਰਕੇ. ਬਾਹਾਂ ਨਾਲ। ੨. ਸੰ. ਸੰਗ੍ਯਾ- ਵਲਗਣ. ਘੇਰਾ। ੩. ਰਕ੍ਸ਼ਾ (ਰਖ੍ਯਾ). ੪. ਅਗਨਿ। ੫. ਭੋਗ.


ਭੋਗਣਵਾਲਾ. ਦੇਖੋ, ਭੁਜੱਯਾ.


ਸੰ. ਸੰਗ੍ਯਾ- ਜੋ ਭੁਜ (ਟੇਢਾ) ਹੋਕੇ ਗਮਨ ਕਰਦਾ ਹੈ. ਸਰਪ ਭੁਜੰਗਮ। ੨. ਦੇਖੋ, ਭੁਜੰਗਪ੍ਰਯਾਤ.


ਉਹ ਭੁਜੰਗਪ੍ਰਯਾਤ, ਜਿਸ ਦਾ ਤੁਕਾਂਤ ਨਾ ਮਿਲੇ. ਦੇਖੋ, ਅਨੰਤਤੁਕਾ.


ਦੇਖੋ, ਸ਼ੰਖਨਾਰੀ.


ਭੁਜੰਗ (ਸਰਪ) ਦਾ ਵੈਰੀ, ਗਰੁੜ.


ਭੁਜਗਸ਼ਿਸ਼ੁਭ੍ਰਿਤਾ. ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਨ, ਨ, ਮ, , , . ਸੱਤ ਅਤੇ ਦੋ ਪੁਰ ਵਿਸ਼੍ਰਾਮ.#ਉਦਾਹਰਣ-#ਸਭਹਿਤ ਚਿਤਵੈ. ਜੋਈ,#ਗੁਰੁਮੁਖਪਦ ਲੈ, ਸੋਈ. ×××


ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ. , , , .#ਉਦਾਹਰਣ-#ਨਹੀਂ ਜਾਨਜਾਈ ਕਛੂ ਰੂਪ ਰੇਖੰ,#ਕਹਾਂ ਬਾਸ ਤਾਂਕੋ ਫਿਰੈ ਕੌਨ ਭੇਖੰ#ਕਹਾਂ ਨਾਮ ਤਾਂਕੋ ਕਹਾਂਕੈ ਕਹਾਵੈ,#ਕਹਾਂਕੈ ਬਖਾਨੋ ਕਹੇ ਮੋ ਨ ਆਵੈ. (ਅਕਾਲ)#ਇਸ ਭੇਦ ਦੀ ਸੰਗ੍ਯਾ "ਅਸਤਰ" ਭੀ ਹੈ.#(ਅ) ਜਾਪੁ ਵਿੱਚ "ਅਰਧ ਭੁਜੰਗ" (ਸ਼ੰਖਨਾਰੀ) ਦੀ ਥਾਂ ਭੀ ਭੁਜੰਗਪ੍ਰਯਾਤ ਪਾਠ ਦੇਖਿਆ ਜਾਂਦਾ ਹੈ, ਪਰ ਭਾਵ ਉਸ ਥਾਂ ਅਰਥ ਤੋਂ ਹੈ, ਯਥਾ-#ਨਮੋ ਰਾਜ ਰਾਜੇ। ਨਮੋ ਸਾਜ ਸਾਜੇ।#ਨਮੋ ਸਾਹ ਸਾਹੇ। ਨਮੋ ਮਾਹ ਮਾਹੇ।।੨#(ੲ) ਜੇ ਭੁਜੰਗਪ੍ਰਯਾਤ ਦੇ ਪ੍ਰਤਿ ਚਰਣ ਚਾਰ ਦੀ ਥਾਂ ਛੀ ਯਗਣ ਹੋਣ, ਤਦ "ਕ੍ਰੀੜਾਚਕ੍ਰ" ਸੰਗ੍ਯਾ ਹੈ.#ਉਦਾਹਰਣ-#ਕਹੈ ਵਾਕ ਕੋ ਸੋਚਕੈ ਨਿੱਤ ਜੋਈ ਵਹੀ ਬੁੱਧਿਧਾਰੀ. ××#(ਸ) ਜੇ ਪ੍ਰਤਿ ਚਰਣ ਅੱਠ ਯਗਣ ਹੋਣ, ਤਦ "ਮਹਾ ਭੁਜੰਗਪ੍ਰਯਾਤ" ਸੰਗ੍ਯਾ ਹੈ, ਯਥਾ-#ਨਹੀ ਪੈਰ ਪਾਛੇ ਕਰੈ ਜੰਗ ਮੇ ਧੀਰਕੈ#ਜਾਨਿਯੇ ਤਾਂਹਿ ਕੋ ਬੀਰ ਪੂਰਾ. ×××#ਇਸ ਭੇਦ ਦਾ ਨਾਮ "ਸਵੈਯਾ" ਅਤੇ "ਝੂਲਨਾ" ਭੀ ਹੈ. ਦੇਖੋ, ਝੂਲਨੇ ਦਾ ਰੂਪ ੧. ਅਤੇ ਸਵੈਯੇ ਦਾ ਰੂਪ ੨੧.


ਦੇਖੋ, ਭੁਜੰਗ.