Meanings of Punjabi words starting from ਮ

ਦੇਖੋ, ਮਣਕਾ. "ਮਨਕਾ ਫੇਰਤ ਦਿਨ ਗਏ ਮਨ ਕਾ ਮਿਟ੍ਯੋ ਨ ਫੇਰ। ਕਰਕਾ ਮਨਕਾ ਛਾਡਿਕੇ ਮਨ ਕਾ ਮਨਕਾ ਫੇਰ." (ਕਬੀਰ)


ਸੰਗ੍ਯਾ- ਚਿੱਤ ਦੀ ਇੱਛਾ. ਵਾਸਨਾ. "ਮਨਕਾਮਨਾ ਤੀਰਥਿ ਦੇਹ ਛੁਟੈ." (ਸੁਖਮਨੀ) ੨. ਵਿ- ਮਨ ਦੀ ਕਾਮਨਾ ਪੂਰਨ ਕਰਨ ਵਾਲਾ. "ਸਤਿਗੁਰੁ ਮਨਕਾਮਨਾ ਤੀਰਥੁ ਹੈ." (ਸ਼੍ਰੀ ਮਃ ੩)


ਅ਼. [منکوُحہ] ਵਿ- ਨਕਾਹ਼ ਕੀਤੀ ਇਸਤ੍ਰੀ ਵਿਆਹੀ ਹੋਈ ਔਰਤ.


ਅ਼. [منقوُلہ] ਮਨਕੂਲਾ. ਵਿ- ਨਕ਼ਲ ਕੀਤਾ ਹੋਇਆ। ੨. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਯੋਗ੍ਯ ਪਦਾਰਥ.


ਮਨੁਸ- ਅਸ੍ਟ. ਦੂਜਾ ਪਾਠ- ਮਨਖੋਸਤ ਮਾਨੁਸ- ਸ਼ਤ. ਅੱਠ ਅਥਵਾ ਸੌ ਮਾਨੁਸ ਦੋਹਾਂ ਬਾਹਾਂ ਨੂੰ ਸਿੱਧਿਆ ਕਰਕੇ ਤਾਣੀਏ. ਤਦ "ਮਾਨੁਸ" ਮਾਪ ਹੁੰਦਾ ਹੈ। ਜੋ ਦੋ ਗਜ਼ ਬਰਾਬਰ ਹੈ. ਅੱਠ ਮਾਨੁਸ ੧੬. ਗਜ਼ ਅਤੇ ਸੌ ਮਾਨੁਸ ਦੇ ਸੌ ਗਜ਼, ਪੰਜਾਬੀ ਵਿਚ ਮਾਨੁਸ "ਪੁਰ" ਹੈ, ਸੰਸਕ੍ਰਿਤ ਵਿੱਚ "ਵ੍ਯਾਮ" ਆਖਦੇ ਹਨ. "ਮਨਖੋਸਤ ਲੌ ਜਲ ਉੱਚ ਭਯੋ." (ਕ੍ਰਿਸਨਾਵ) ਕ੍ਰਿਸਨ ਜੀ ਦੇ ਜਮੁਨਾ ਵਿੱਚ ਕੁੱਦਣ ਤੋਂ ਅੱਠ ਅਥਵਾ ਸੌ ਮਾਨੁਸ ਜਲ ਉਛਲਕੇ ਉੱਚਾ ਹੋਇਆ.


ਦੇਖੋ, ਮਣਿਗ੍ਰੀਵ.