Meanings of Punjabi words starting from ਅ

ਸੰ. अष्टांङ्ग. ਅਸ੍ਟਾਂਗ ਸੰਗ੍ਯਾ- ਅੱਠ ਅੰਗ. ਯੋਗਕ੍ਰਿਯਾ ਦੇ ਅੱਠ ਅੰਗ- ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤ੍ਯਾਹਾਰ, ਧਾਰਣਾ, ਧ੍ਯਾਨ, ਸਮਾਧਿ। ੨. ਬੌੱਧ ਧਰਮ ਦੇ ਅੱਠ ਅੰਗ- ਸਮ੍ਯਕ ਸੰਕਲਪ, ਸਮ੍ਯਗ ਵਾਚਾ, ਸਮ੍ਯਕ ਕਰਮ, ਸਮ੍ਯਗਾਜੀਵ, ਸਮ੍ਯਗ ਵ੍ਯਾਯਾਮ, ਸਮ੍ਯਗ ਦ੍ਰਿਸ੍ਟਿ, ਸਮ੍ਯਕ ਸਿਮ੍ਰਿਤਿ, ਸਮ੍ਯਕ ਸਮਾਧਿ. ਦੇਖੋ, ਬੁੱਧ ੩.; ਦੇਖੋ, ਅਸਟਾਂਗ.


ਸੰ. साष्टाङ्ग प्रणाम. ਸਾਸ੍ਟਾਂਗ ਪ੍ਰਣਾਮ. ਸੰਗ੍ਯਾ- ਅੱਠਾਂ ਅੰਗਾਂ ਨਾਲ ਕੀਤੀ ਹੋਈ ਪ੍ਰਣਾਮ. ਜਿਸ ਨਮਸਕਾਰ ਵਿੱਚ ਇਨ੍ਹਾਂ ਅੱਠਾਂ ਅੰਗਾਂ ਦਾ ਸੰਬੰਧ ਹੋਵੇ- ਗੋਡੇ, ਪੈਰ, ਹੱਥ, ਛਾਤੀ, ਸਿਰ, ਬਾਣੀ ਦ੍ਰਿਸ੍ਟਿ, ਅੰਤਹਕਰਣ. ਇਸ ਦਾ ਨਾਉਂ "ਦੰਡਵਤ ਪ੍ਰਣਾਮ" ਭੀ ਹੈ.


ਅੱਠ ਅੰਗਾਂ ਵਾਲਾ ਯੋਗ. ਦੇਖੋ, ਅਸਟਾਂਗ.


ਅੰ. Stamp- ਸਟੈਂਪ. ਟਿਕਟ ਵਾਲਾ ਕਾਗਜ। ੨. ਡਾਕ ਦਾ ਟਿਕਟ। ੩. ਟਿਕਟ.


ਅੰ. Assistant. ਸਹਾਇਕ. ਨਾਇਬ.


ਅ- ਸ਼ਠ. ਵਿ- ਛਲ ਰਹਿਤ. ਨਿਸਕਪਟ. ਸਾਦਾ. "ਓਇ ਖਰੇ ਅਸਠੇ." (ਭਾਗੁ)#੨. ਦੇਖੋ, ਅਸਟ.


ਦੇਖੋ, ਅਠੋਤਰ.


ਡਿੰਗ. ਸੰਗ੍ਯਾ- ਓਲਾ. ਗੜਾ. ਹਿਮਉਪਲ। ੨. ਦੇਖੋ, ਅਸਨ.


ਸੰ. ਅਸਤ. ਵਿ- ਨਸ੍ਟ ਨਾਸ਼ ਹੋਇਆ। ੨. ਲੁਕਿਆ ਹੋਇਆ. ਅਦ੍ਰਿਸ਼੍ਯ ਗ਼ਾਇਬ। ੩. ਸੰਗ੍ਯਾ- ਲੋਪ ਹੋਣ ਦਾ ਭਾਵ. ਅਦਰਸ਼ਨ। ੪. ਸੂਰਜ ਦਾ ਛਿਪਣਾ. "ਅਸਤ ਉਦੋਤ ਭਇਆ ਉਠਿ ਚਲੇ." (ਮਾਰੂ ਅੰਜੁਲੀ ਮਃ ੫) ੫. ਸੰ. ਅਸਿਤ. ਭਾਵ. ਹੋਂਦ. ਸੱਤਾ। ੬. ਸੰ. ਅਸਤ੍ਯ. ਵਿ- ਮਿਥ੍ਯਾ. ਝੂਠ। ੭. ਸੰ. ਅਸ੍‌ਥਿ. ਸੰਗ੍ਯਾ- ਹੱਡੀ. ਦੇਖੋ, ਅਸਤ ੬। ੮. ਸੰ. असत- ਅਸਤ. ਵਿ- ਬੁਰਾ- ਖੋਟਾ. ਨੀਚ. ਲੁੱਚਾ। ੯. ਦੇਖੋ, ਅਸਤ.; ਸੰ. अस्त्. ਧਾ- ਸ਼ੋਭਾ ਰਹਿਤ ਹੋਣਾ. ਲੁਕਣਾ. ਗ੍ਰਸਿਤ ਹੋਣਾ। ੨. ਸੰ. अस्त. ਵਿ- ਛਿਪਿਆ ਹੋਇਆ. ਲੁਕਿਆ. ਅੰਤਰਧਾਨ ਹੋਇਆ। ੩. ਨਸ੍ਟ. ਨਾਸ਼ ਹੋਇਆ। ੪. ਸੰਗ੍ਯਾ- ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਛਿਪਦਾ ਹੈ। ੫. ਫ਼ਾ. [است] ਹੈ. ਅਸ੍ਤਿ। ੬. ਸੰ. ਅਸ੍‌ਥਿ. ਹੱਡੀ. "ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)