Meanings of Punjabi words starting from ਊ

ਸੰਗ੍ਯਾ- ਦੇਖੋ, ਊਧਵ। ੨. ਵਿ- ਔਂਧਾ. ਉਲਟਾ. "ਊਧਉ ਕਵਲ ਮਨਮੁਖ ਮਤਿ ਹੋਛੀ." (ਭੈਰ ਮਃ ੧) "ਊਂਧਉ ਖਪਰ ਪੰਚ ਭੂ ਟੋਪੀ." (ਸਿਧਗੋਸਟਿ) ਜਗਤ ਵੱਲੋਂ ਉਲਟਿਆ ਹੋਇਆ ਮਨ ਭਿਖ੍ਯਾ ਮੰਗਣ ਦਾ ਖੱਪਰ ਹੈ, ਪੰਜ ਤੱਤਾਂ ਦੇ ਗੁਣ ਟੋਪੀ. ਦੇਖੋ, ਤੱਤਾਂ ਦੇ ਗੁਣ.


ਊਂਧੈ ਭਾਂਡੈ ਕਛੁ ਨ ਸਮਾਵੈ, ਸੀਧੈ ਅੰਮ੍ਰਿਤੁ ਪਰੈ ਨਿਹਾਰ. (ਗੂਜ ਅਃ ਮਃ ੧)#੨. ਊਰਧ. ਉੱਚਾ. ਸਿੱਧਾ. ਉੱਪਰ ਵੱਲ ਹੈ ਜਿਸਦਾ ਮੁਖ. ਕਦ ਊਧਾ ਕਦ ਮੂਧਾ ਹੋਇ. (ਪੰਪ੍ਰ) ਕਦੇ ਸਿੱਧਾ ਕਦੇ ਮੂਧਾ.


ਵਿ- ਔਂਧਾ. ਉਲਟਾ. "ਊਂਧੋ ਕਵਲੁ ਸਗਲ ਸੰਸਾਰੈ." (ਗਉ ਅਃ ਮਃ ੧) ਮਨਰੂਪ ਕਮਲ. ਦੇਖੋ, ਊਂਧਾ.